ਚੀਫ ਖਾਲਸਾ ਦੀਵਾਨ ਦੀ ਚੋਣ ’ਤੇ ਅਦਾਲਤ ਨੇ ਲਾਈ ਰੋਕ

Saturday, Dec 01, 2018 - 03:39 PM (IST)

ਚੀਫ ਖਾਲਸਾ ਦੀਵਾਨ ਦੀ ਚੋਣ ’ਤੇ ਅਦਾਲਤ ਨੇ ਲਾਈ ਰੋਕ

ਅੰਮ੍ਰਿਤਸਰ (ਮਹਿੰਦਰ/ਮਮਤਾ) : 2 ਦਸੰਬਰ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਚੀਫ ਖਾਲਸਾ ਦੀਵਾਨ ਸਿੱਖਿਅਕ ਸੰਸਥਾ ਦੀਆਂ ਹੋਣ ਵਾਲੀਆਂ ਚੋਣਾਂ ਉਸ ਸਮੇਂ ਵਿਵਾਦਾਂ ਦੇ ਘੇਰੇ ’ਚ ਆ ਫਸੀਅਾਂ, ਜਦੋਂ ਸੰਸਥਾ ਦੇ ਇਕ ਮੈਂਬਰ ਨੇ ਚੋਣ ’ਚ ਮਰ ਚੁੱਕੇ ਕੁਝ ਵੋਟਰਾਂ ਸਣੇ ਕਈ ਜਾਅਲੀ ਵੋਟ ਬਣਾਉਣ ਦੇ ਗੰਭੀਰ ਦੋਸ਼ ਲਾਉਂਦਿਅਾਂ ਸਥਾਨਕ ਅਦਾਲਤ ’ਚ ਚੋਣ ’ਤੇ ਰੋਕ ਲਾਉਣ ਦੀ ਮੰਗ ਕੀਤੀ। 

ਪਹਿਲੇ ਹੀ ਪੜਾਅ ’ਚ ਪਟੀਸ਼ਨਰ ਵੱਲੋਂ ਉਸ ਦੇ ਕੌਂਸਲਰ ਰਮੇਸ਼ ਚੌਧਰੀ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਗੰਭੀਰਤਾ ਨਾਲ ਲੈਂਦਿਅਾਂ ਅਦਾਲਤ ਨੂੰ ਦੂਜੇ ਪੱਖ ਨੂੰ ਅਦਾਲਤ ’ਚ ਤਲਬ ਕਰਨ ਲਈ ਜਾਰੀ ਕੀਤੇ ਜਾਣ ਵਾਲੇ ਸੰਮਨਾਂ ਦੀ ਤਾਮੀਲ ਕਰਵਾਉਣ ਲਈ ਪਟੀਸ਼ਨਰ ਨੂੰ ਹੀ ਜ਼ਿੰਮੇਵਾਰੀ ਸੌਂਪਣੀ ਪਈ ਤਾਂ ਕਿ ਇਸ ਮਾਮਲੇ ’ਚ ਜਲਦੀ ਕੋਈ ਸੁਣਵਾਈ ਹੋ ਸਕੇ। 

ਇਕ ਹੀ ਦਿਨ ’ਚ ਸੰਮਨਾਂ ਦੀ ਤਾਮੀਲ ਕਰਵਾਉਣ ਤੋਂ ਬਾਅਦ ਅਦਾਲਤ ਨੇ ਚੀਫ ਖਾਲਸਾ ਦੀਵਾਨ ਦੀਅਾਂ ਐਤਵਾਰ ਨੂੰ ਹੋਣ ਵਾਲੀਆਂ ਚੋਣਾਂ ’ਤੇ ਰੋਕ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ। ਇਸ ਮਾਮਲੇ ’ਤੇ ਅਦਾਲਤ ਨੇ ਹੁਣ ਅਗਲੀ ਸੁਣਵਾਈ 7 ਦਸੰਬਰ ਨੂੰ ਕਰਨੀ ਹੈ।


Related News