ਵਾਹਨ ਲੁਟੇਰਾ ਗਿਰੋਹ ਦੇ 2 ਮੈਂਬਰ ‘ਮੋਟੂ-ਲਾਡੀ’ ਗਿ੍ਰਫ਼ਤਾਰ

01/13/2021 2:31:33 PM

ਅੰਮਿ੍ਰਤਸਰ (ਇੰਦਰਜੀਤ): ਥਾਣਾ ਡੀ-ਡਵੀਜ਼ਨ ਪੁਲਸ ਨੇ ਇਕ ਵੱਡੀ ਕਾਰਵਾਈ ’ਚ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਇਸ ਘਟਨਾ ਦੌਰਾਨ ਚੋਰੀ ਕੀਤਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਡੀ. ਐੱਸ. ਪੀ. ਪ੍ਰਵੇਸ਼ ਚੋਪੜਾ ਅਤੇ ਥਾਣਾ ਡੀ-ਡਵੀਜ਼ਨ ਦੇ ਇੰਚਾਰਜ ਇੰਸ. ਹਰਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ 22 ਦਸੰਬਰ ਨੂੰ ਥਾਣਾ ਡਵੀਜ਼ਨ ਇਲਾਕੇ ’ਚ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਣ ਵਾਲੇ ਚੋਰ ਗਿਰੋਹ ਦੇ 3 ਮੈਬਰਾਂ ’ਚੋਂ ਦੋ ਕਿਸੇ ਵਿਸ਼ੇਸ਼ ਸਥਾਨ ’ਤੇ ਕੋਈ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਹਨ। ਪੁਲਸ ਨੇ ਟਰੈਪ ਲਾਇਆ ਤਾਂ ਉਨ੍ਹਾਂ ਨੂੰ ਫੜ੍ਹਨ ’ਚ ਕਾਮਯਾਬੀ ਮਿਲੀ। ਪੁਲਸ ਨੇ ਉਨ੍ਹਾਂ ਤੋਂ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ। ਲੁਟੇਰਿਆਂ ਦੀ ਪਛਾਣ ਚੰਦਰਦੀਪ ਸਿੰਘ ਉਰਫ਼ ਲਾਡੀ ਸਪੁੱਤਰ ਜਸਵੰਤ ਸਿੰਘ ਨਿਵਾਸੀ ਸੋਹਿਲ ਠੱਠੀਆਂ, ਨਜ਼ਦੀਕ ਭਗਤਜੀਤ ਦਾ ਮੰਦਰ, ਥਾਣਾ ਝਬਾਲ, ਜ਼ਿਲ੍ਹਾ ਤਰਨਤਾਰਨ, ਉੱਥੇ ਹੀ ਦੂਜਾ ਜੋ ਉਸੇ ਹੀ ਇਲਾਕੇ ਦਾ ਰਹਿਣ ਵਾਲਾ ਸੀ, ਦੀ ਪਛਾਣ ਜਸਵੰਤ ਸਿੰਘ ਉਰਫ਼ ਮੋਟੂ ਉਰਫ਼ ਸੋਨੂੰ ਵਜੋਂ ਹੋਈ। ਡੀ. ਐੱਸ. ਪੀ. ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਲੁਟੇਰਿਆਂ ਤੋਂ ਹੋਰ ਵੀ ਕਈ ਵਾਰਦਾਤਾਂ ਸਾਹਮਣੇ ਆਉਣਗੀਆਂ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਇਨਸਾਫ਼ ਤਾਂ ਅਗਲੇ ਜਨਮ ’ਚ ਮਿਲੇਗਾ’

ਕੀਤਾ ਕਾਨੂੰਨ ਦਾ ਪਾਲਣ ਅਤੇ ਮੋਟਰਸਾਈਕਲ ਖੋਹ ਕੇ ਲੈ ਗਏ ਲੁਟੇਰੇ 
22 ਦਸੰਬਰ ਦੀ ਰਾਤ ਥਾਣਾ ਡੀ-ਡਵੀਜ਼ਨ ਅਧੀਨ ਆਉਂਦੇ ਖੇਤਰ ਗੇਟ ਖਜ਼ਾਨਾ ਨਜ਼ਦੀਕ ਮੋਟਰਸਾਈਕਲ ’ਤੇ ਸਵਾਰ ਹਰਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਹਰਗੋਬਿੰਦ ਐਵੀਨਿਊ ਭੱਲਾ ਕਾਲੋਨੀ ਛੇਹਰਟਾ ਆਪਣੀ ਵਾਕਫ਼ ਔਰਤ ਮਨਪ੍ਰੀਤ ਕੌਰ ਨੂੰ ਉਸਦੇ ਘਰ ਅੰਨੜ ਛੱਡਣ ਜਾ ਰਿਹਾ ਸੀ ਕਿ ਗੇਟ ਖਜ਼ਾਨਾ ਦੇ ਨਜ਼ਦੀਕ ਉਸਦੇ ਫੋਨ ਦੀ ਘੰਟੀ ਵੱਜੀ। ਉਸ ਨੇ ਮੋਟਰਸਾਈਕਲ ਉੱਥੇ ਹੀ ਰੋਕ ਦਿੱਤਾ ਅਤੇ ਫੋਨ ਸੁਣਨ ਲੱਗ ਪਿਆ। ਉਸਦੇ ਕੋਲ ਹੀ ਮਨਪ੍ਰੀਤ ਕੌਰ ਵੀ ਖੜ੍ਹੀ ਸੀ । ਮੋਟਰਸਾਈਕਲ ਤੋਂ ਉੱਤਰਨ ਦਾ ਉਸਦਾ ਮਕਸਦ ਇਹ ਸੀ ਕਿ ਕਿਤੇ ਫੋਨ ਕਰਦੇ ਦਾ ਪੁਲਸ ਉਸਦਾ ਚਲਾਨ ਨਾ ਕਰ ਦੇਵੇ । ਉਸ ਨੇ ਕਾਨੂੰਨ ਦਾ ਪਾਲਣ ਕੀਤਾ ਪਰ ਪੁਲਸ ਤਾਂ ਆਈ ਨਹੀਂ ਅਤੇ ਲੁਟੇਰਿਆਂ ਨੇ ਮੋਟਰਸਾਈਕਲ ਲੁੱਟਣ ਦੀ ਯੋਜਨਾ ਬਣਾ ਲਈ। ਦੋ ਵਿਅਕਤੀ ਪੈਦਲ ਆਏ ਅਤੇ ਉਸ ਕੋਲ ਰੁਕ ਗਏ ਅਤੇ ਇੰਨ੍ਹੇ ’ਚ ਗੈਂਗ ਦਾ ਤੀਜਾ ਸਾਥੀ ਵੀ ਮੋਟਰਸਾਈਕਲ ’ਤੇ ਆ ਗਿਆ। ਉਨ੍ਹਾਂ ਤਿੰਨਾਂ ਵਿਚੋਂ ਇਕ ਲੁਟੇਰੇ ਨੇ ਆਪਣੇ ਗਲੇ ਤੋਂ ਮਫਲਰ ਉਤਾਰ ਕੇ ਮੋਟਰਸਾਈਕਲ ਚਾਲਕ ਦੇ ਗਲੇ ’ਚ ਪਾ ਕੇ ਕੱਸ ਕੇ ਫੜ ਲਿਆ ਅਤੇ ਉਸਦੇ ਦੋ ਸਾਥੀਆਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਇਕ ਵਿਅਕਤੀ ਮੋਟਰਸਾਈਕਲ ਸਟਾਰਟ ਕਰ ਕੇ ਲੈ ਗਿਆ। 

ਇਹ ਵੀ ਪੜ੍ਹੋ : ਭਾਜਪਾ ਦੀਆਂ ਗੱਡੀਆਂ ਤੋਂ ਉਤਾਰੀਆਂ ਗਈਆਂ ਝੰਡੀਆਂ ’ਤੇ ਸਿੱਧੂ ਦਾ ਟਵੀਟ, ਕਹੀ ਵੱਡੀ ਗੱਲ


Baljeet Kaur

Content Editor

Related News