ਦਲਿਤਾਂ ਦਾ ਹੱਕ ਮਾਰ ਕੇ ਕਾਂਗਰਸ ਨੇ ਆਪਣੇ ਭ੍ਰਿਸ਼ਟਾਚਾਰੀ ਹੋਣ ਦਾ ਸਬੂਤ ਦਿੱਤਾ : ਧਵਨ

Wednesday, Sep 09, 2020 - 01:59 PM (IST)

ਦਲਿਤਾਂ ਦਾ ਹੱਕ ਮਾਰ ਕੇ ਕਾਂਗਰਸ ਨੇ ਆਪਣੇ ਭ੍ਰਿਸ਼ਟਾਚਾਰੀ ਹੋਣ ਦਾ ਸਬੂਤ ਦਿੱਤਾ : ਧਵਨ

ਅੰਮ੍ਰਿਤਸਰ (ਅਨਜਾਣ) : ਆਮ ਆਦਮੀ ਪਾਰਟੀ ਦੇ ਯੂਥ ਆਗੂਆਂ ਦੀ ਮੀਟਿੰਗ ਹਲਕਾ ਦੱਖਣੀ ਦੇ ਵਾਰਡ ਨੰਬਰ 70 ਦੇ ਸੀਨੀਅਰ ਯੂਥ ਆਗੂ ਹਰਸ਼ ਮਲਹੋਤਰਾ ਦੀ ਅਗਵਾਈ 'ਚ ਆਯੋਜਿਤ ਕੀਤੀ ਗਈ। ਇਸ 'ਚ ਉਚੇਚੇ ਤੌਰ 'ਤੇ ਪਾਰਟੀ ਦੇ ਸਾਬਕਾ ਸ਼ਹਿਰੀ ਜਨਰਲ ਸਕੱਤਰ ਤੇ ਯੂਥ ਆਗੂ ਦੀਕਸ਼ਿਤ ਧਵਨ ਨੇ ਸ਼ਿਰਕਤ ਕੀਤੀ। ਮੀਟਿੰਗ ਉਪਰੰਤ ਅਜ਼ਾਦ ਚੋਣਾਂ ਲੜ ਚੁੱਕੇ ਇੰਦਰਜੀਤ ਸਿੰਘ ਕਾਲਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਦੀਕਸ਼ਿਤ ਧਵਨ ਵਲੋਂ ਆਮ ਆਦਮੀ ਪਾਰਟੀ ਦੀ ਯੂਥ ਲੀਡਰਸ਼ਿਪ 'ਚ ਸ਼ਾਮਲ ਕੀਤਾ ਗਿਆ। 

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਹੇਠਾਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੀਕਸ਼ਿਤ ਧਵਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਵਲੋਂ ਗਰੀਬ ਜਨਤਾ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਕਾਰਣ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਗਏ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਦਾ ਹੱਕ ਮਾਰ ਕੇ ਕਾਂਗਰਸ ਨੇ ਆਪਣੇ ਭ੍ਰਿਸ਼ਟਾਚਾਰੀ ਹੋਣ ਦਾ ਸਬੂਤ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਥ ਆਗੂ 2022 ਦੀਆਂ ਚੋਣਾਂ 'ਚ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੁੰਦਿਆਂ ਭਾਰੀ ਬਹੁਮੱਤ ਨਾਲ ਜਿਤਾਉਣਗੇ। ਇਸ ਮੌਕੇ ਸਾਬਕਾ ਜਨਰਲ ਸਕੱਤਰ ਜੈ ਕੁਸ਼ ਬੁੱਟਰ, ਸੰਨੀ ਸਹੋਤਾ, ਕੇ ਐਸ ਕਮਲ ਤੇ ਪ੍ਰੇਮ ਜੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ :  ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)


author

Baljeet Kaur

Content Editor

Related News