ਬੇਅਦਬੀਆਂ ਦੇ ਮਾਮਲੇ ’ਚ ਅਕਾਲੀ ਦਲ ਖ਼ਿਲਾਫ਼ ਰਚੀਆਂ ਸਭ ਸਾਜਿਸ਼ਾਂ ਬੇਨਕਾਬ : ਸੁਖਬੀਰ ਬਾਦਲ

Thursday, Mar 07, 2024 - 10:47 AM (IST)

ਬੇਅਦਬੀਆਂ ਦੇ ਮਾਮਲੇ ’ਚ ਅਕਾਲੀ ਦਲ ਖ਼ਿਲਾਫ਼ ਰਚੀਆਂ ਸਭ ਸਾਜਿਸ਼ਾਂ ਬੇਨਕਾਬ : ਸੁਖਬੀਰ ਬਾਦਲ

ਅੰਮ੍ਰਿਤਸਰ (ਛੀਨਾ)-ਸ਼੍ਰੋਮਣੀ ਅਕਾਲੀ ਦਲ ਅਗਾਮੀ ਲੋਕ ਸਭਾ ਚੋਣਾਂ ਤਕੜਾ ਹੋ ਕੇ ਲੜੇਗਾ ਤੇ ਲੋਕਾਂ ਦੇ ਸਹਿਯੋਗ ਸਦਕਾ ਵੱਡੀ ਜਿੱਤ ਦਰਜ ਕਰੇਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਹਲਕਾ ਦੱਖਣੀ ਅੰਮ੍ਰਿਤਸਰ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਨਾਲ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਵਿਰੋਧੀਆਂ ਵਲੋਂ ਰਚੀਆਂ ਗਈਆਂ ਸਭ ਸਾਜਿਸ਼ਾਂ ਲੋਕਾਂ ਦੀ ਕਚਿਹਰੀ ’ਚ ਬੇਨਕਾਬ ਹੋ ਚੁੱਕੀਆ ਹਨ, ਜਿਸ ਸਦਕਾ ਹੁਣ ਲੋਕਾਂ ਦਾ ਅਕਾਲੀ ਦਲ ਪ੍ਰਤੀ ਤੇਜ਼ੀ ਨਾਲ ਝੁਕਾਅ ਵੱਧ ਰਿਹਾ ਹੈ।

ਇਹ ਵੀ ਪੜ੍ਹੋ : Punjab Budget 2024: ਪੰਜਾਬ ਨੂੰ ਇੱਕ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਲਈ ਕੀਤੇ ਅਹਿਮ ਐਲਾਨ

ਉਨ੍ਹਾਂ ਕਿਹਾ ਕਿ ਲੋਕ ਸਮਝ ਚੁੱਕੇ ਹਨ ਕਿ ਅਕਾਲੀ ਦਲ ਹੀ ਉਨ੍ਹਾਂ ਦੀ ਅਸਲ ਹਿਤੈਸ਼ੀ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਭਲੇ ਵਾਸਤੇ ਕੰਮ ਕੀਤੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਤਲਬੀਰ ਸਿੰਘ ਗਿੱਲ ਤੇ ਅਵਤਾਰ ਸਿੰਘ ਟਰੱਕਾਂ ਵਾਲਿਆਂ ਨੂੰ ਗੁਰੂ ਨਗਰੀ ’ਚ ਪਾਰਟੀ ਦੀ ਤਕੜੇ ਹੋ ਕੇ ਸੇਵਾ ਕਰਨ ਦਾ ਥਾਪੜਾ ਦਿੰਦਿਆਂ ਆਖਿਆ ਕਿ ਮਿਹਨਤੀ ਆਗੂ ਤੇ ਵਰਕਰ ਪਾਰਟੀ ਦਾ ਤਾਜ ਹਨ, ਜਿਨ੍ਹਾਂ ਨੂੰ ਸਮਾਂ ਆਉਣ ’ਤੇ ਪੂਰਾ ਸਤਿਕਾਰ ਮਿਲੇਗਾ।

ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News