ਸ਼ਰਾਬ ਸਮੱਗਲਿੰਗ ਕਰਦਾ ਗ੍ਰਿਫਤਾਰ
Monday, Sep 16, 2019 - 11:16 PM (IST)

ਅੰਮ੍ਰਿਤਸਰ, (ਸੰਜੀਵ)- ਚੌਕੀ ਕੋਟਮਿੱਤ ਸਿੰਘ ਦੀ ਪੁਲਸ ਨੇ ਸੁਲਤਾਨਵਿੰਡ ਰੋਡ ’ਤੇ ਲਾਏ ਨਾਕੇ ਦੌਰਾਨ ਸ਼ਰਾਬ ਦੀ ਸਮੱਗਲਿੰਗ ਕਰਨ ਜਾ ਰਹੇ ਬਲਵਿੰਦਰ ਸਿੰਘ ਉਰਫ ਸ਼ੈਂਟੀ ਨਿਵਾਸੀ ਖਾਲਸਾ ਨਗਰ ਭਾਈ ਮੰਝ ਸਿੰਘ ਰੋਡ ਨੂੰ ਗ੍ਰਿਫਤਾਰ ਕੀਤਾ। ਉਸ ਦੇ ਕਬਜ਼ੇ ’ਚੋਂ 57 ਬੋਤਲਾਂ ਸ਼ਰਾਬ ਬਰਾਮਦ ਹੋਈ। ਨਾਕਾ ਇੰਚਾਰਜ ਏ. ਐੱਸ. ਆਈ. ਜੋਗਿੰਦਰ ਸਿੰਘ ਪਰਮਾਰ ਨੇ ਮੁਲਜ਼ਮ ਵਿਰੁੱਧ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।