ਪੰਜਾਬ ਕੇਸਰੀ ਪੱਤਰ ਸਮੂਹ ’ਤੇ ‘ਆਪ’ ਸਰਕਾਰ ਵੱਲੋਂ ਮਾਰੀ ਜਾ ਰਹੀ ਰੇਡ ’ਤੇ ਅਕਾਲੀ ਆਗੂਆਂ ਨੇ ਕੀਤੀ ਨਿੰਦਾ
Tuesday, Jan 20, 2026 - 11:02 AM (IST)
ਬਾਬਾ ਬਕਾਲਾ ਸਾਹਿਬ(ਅਠੌਲਾ)- ਬਾਬਾ ਬਕਾਲਾ ਸਾਹਿਬ ਦੇ ਅਕਾਲੀ ਆਗੂਆਂ ਡਾ. ਜਸਵੰਤ ਸਿੰਘ ਜੱਸ, ਪ੍ਰਤਾਪ ਸਿੰਘ, ਇਕਬਾਲ ਸਿੰਘ ਸੈਕਟਰੀ, ਤੇਜਿੰਦਰ ਸਿੰਘ ਅਠੌਲਾ, ਪ੍ਰਧਾਨ ਸਵਰਨ ਸਿੰਘ ਕਾਲਾ, ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਕੇਸਰੀ ਪੱਤਰ ਸਮੂਹ 'ਤੇ ਲਗਾਤਾਰ ਮਾਰੀ ਜਾ ਰਹੀ ਰੇਡ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਡਰਾਉਣਾ ਆਮ ਜਨਤਾ ਦੀ ਆਵਾਜ਼ ਨੂੰ ਦਬਾਉਣਾ ਹੈ, ਇਸ ਘਟਨਾਕ੍ਰਮ ਦੀ ਨਿਖੇਧੀ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਅੱਜ ਜੋ ਪੰਜਾਬ 'ਚ ਜੋ ਹੋ ਰਿਹਾ ਹੈ, ਉਹ ਬਦਲਾਅ ਨਹੀਂ ਸਗੋਂ ਬਦਲਾਖੌਰੀ ਦੀ ਨੀਤੀ ਹੈ।
ਇਹ ਵੀ ਪੜ੍ਹੋ- ਕੇਜਰੀਵਾਲ ਤੇ ਭਗਵੰਤ ਮਾਨ ਆਪਣੇ ਤਾਨਾਸ਼ਾਹੀ ਵਤੀਰੇ ਕਰ ਕੇ ‘ਕੇਸਰੀ ਗਰੁੱਪ’ ਨੂੰ ਦਬਾ ਨਹੀਂ ਸਕਦੇ: ਗਨੀਵ ਮਜੀਠੀਆ
ਅੱਜ ਪੰਜਾਬ ਪ੍ਰੈਸ ਦੀ ਅਜ਼ਾਦੀ ’ਤੇ ਇਕ ਵਿਉਂਤਬੱਧ ਹਮਲਾ ਦੇਖ ਰਿਹਾ ਹੈ ਅਤੇ ਇਹ ਸਭ ਆਪ ਪਾਰਟੀ ਸੁਪਰੀਮੋ ਕੇਜਰੀਵਾਲ ਦੇ ਆਰਡਰਾਂ ’ਤੇ ਹੀ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਪਾਰਟੀ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਸਗੋਂ ਕੰਗਲਾ ਪੰਜਾਬ ਬਣਾ ਰਹੀ ਹੈ, ਜਿਸ ਦੇ ਰਾਜ ਵਿਚ ਨਿੱਤ ਗੋਲੀਆਂ ਚਲਦੀਆਂ ਹਨ ਤੇ ਸ਼ਰੇਆਮ ਗੈਂਗਸਟਰ ਫਿਰੌਤੀਆਂ ਮੰਗ ਰਹੇ ਹਨ।
ਇਹ ਵੀ ਪੜ੍ਹੋ- ਦਿੱਲੀ ਦੇ ਪੈਰਾਂ 'ਚ ਡਿੱਗਣ ਵਾਲਿਆਂ ਨੂੰ SGPC 'ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ: SAD
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
