ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿਰੋਧੀ ਕਾਰਜ ਕਰਨ ਵਾਲਿਆਂ ਨੂੰ ਸੁਣਾਈ ਗਈ ਧਾਰਮਿਕ ਸਜ਼ਾ
Saturday, Nov 26, 2022 - 03:52 PM (IST)

ਅੰਮ੍ਰਿਤਸਰ (ਸਰਬਜੀਤ ਸਿੰਘ)- ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ’ਚ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਉਪਰੰਤ ਜਥੇਦਾਰ ਹਰਪ੍ਰੀਤ ਸਿੰਘ ਨੇ ਅਕਾਲ ਤਖ਼ਤ ਸਾਿਹਬ ਦੀ ਫਸੀਲ ਤੋਂ ਸੰਬੋਧਨ ਕਰਦਿਆਂ ਅਮਰੀਕਾ ’ਚ ਪੰਥ ਵਿਰੋਧੀ ਕਾਰਜ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ। ਜਥੇਦਾਰ ਨੇ ਰਾਜਵੰਤ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਹ ਅਮਰੀਕਾ ’ਚ ਆਪਣੇ ਨੇੜੇ ਗੁਰੂ ਘਰ ਵਿਚ 11 ਦਿਨ ਇਕ ਘੰਟਾ ਜੋੜੇ ਸਾਫ਼ ਕਰਨ, ਬਰਤਨ ਸਾਫ਼ ਕਰਨ ਅਤੇ ਕੀਰਤਨ ਸੁਣਨ। ਇਸ ਸੇਵਾ ਤੋਂ ਬਾਅਦ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੱਖ ਤੋਂ ਅਰਦਾਸ ਕਰਵਾ ਕੇ ਸਵਾ ਸੌ ਡਾਲਰ ਗੁਰੂ ਘਰ ਦੀ ਗੋਲਕ ’ਚ ਸੇਵਾ ’ਚ ਪਾਉਣ ਦਾ ਹੁਕਮ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ- ਬੈਰੀਕੇਡ ਤੋੜਨ ਤੇ ਗਾਲੀ ਗਲੋਚ ਮਗਰੋਂ 2 ਨੌਜਵਾਨਾਂ ਨੇ ਭਜਾਈ ਕਾਰ, ਪੁਲਸ ਨੇ ਕਾਬੂ ਕਰ ਦਰਜ ਕੀਤਾ ਮਾਮਲਾ
ਹਰਭਜਨ ਸਿੰਘ ਅਤੇ ਗੁਰਦਰਸ਼ਨ ਸਿੰਘ ਨੂੰ ਵੀ ਧਾਰਮਿਕ ਸਜ਼ਾ ਸਣਾਉਂਦੇ ਕਿਹਾ ਕਿ ਉਹ ਗੁਰੂ ਘਰ ’ਚ ਇਕ ਘੰਟਾ ਬਰਤਨ ਸਾਫ਼ ਕਰਨ, ਜੋੜੇ ਸਾਫ਼ ਕਰਨ ਅਤੇ ਕੀਰਤਨ ਸੁਣਨ। ਇਸ ਦੇ ਨਾਲ 125 ਡਾਲਰ ਗੁਰੂ ਘਰ ਦੀ ਗੋਲਕ ’ਚ ਸੇਵਾ ਵਜੋਂ ਪਾਉਣ ਅਤੇ ਫਿਰ ਸਹਿਜ ਪਾਠ ਕਰਨ। ਅਕਾਲ ਤਖ਼ਤ ’ਤੇ ਲਿਖਤੀ ਰੂਪ ’ਚ ਭੇਜਣ ਕਿ ਉਹ ਅਗਾਂਹ ਤੋਂ ਪੰਥ ਵਿਰੋਧੀ ਕਾਰਜ ਨਹੀਂ ਕਰਨਗੇ ਅਤੇ ਜਿਹੜੀ ਵੀ ਜਾਂਚ ਕਮੇਟੀ ਬਣਾਈ ਹੈ ਉਸ ਨੂੰ ਸਹਿਯੋਗ ਦੇਣਗੇ।
ਇਹ ਵੀ ਪੜ੍ਹੋ- ਸਮਰਾਲਾ ਤੋਂ ਕਿਸਾਨ ਆਗੂਆਂ ਦੇ ਵੱਡੇ ਜਥੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਰਵਾਨਾ
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਰਮਿੰਦਰ ਸਿੰਘ ਆਨੰਦ, ਜਿਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਂ ਮਾਤਰਾਵਾਂ ਨਾਲ ਛੇੜਛਾੜ ਕੀਤੀ ਸੀ ਅਤੇ ਆਪਣੀ ਗ਼ਲਤੀ ਲਈ ਅਕਾਲ ਤਖ਼ਤ ਸਾਹਿਬ ਉਪਰ ਲਿਖਤੀ ਰੂਪ 'ਚ ਕੋਈ ਮਾਫ਼ੀਨਾਮਾ ਵੀ ਨਹੀਂ ਭੇਜਿਆ, ਇਸ ਲਈ ਪਰਮਿੰਦਰ ਸਿੰਘ ਆਨੰਦ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਪੰਥ ’ਚੋਂ ਛੇਕਿਆ ਜਾਂਦਾ ਹੈ। ਜਥੇਦਾਰ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਪਰਮਿੰਦਰ ਸਿੰਘ ਆਨੰਦ ਨਾਲ ਰੋਟੀ ਦੀ ਸਾਂਝ ਨਾ ਰੱਖੀ ਜਾਵੇ।