ਅੰਦੋਲਨਕਾਰੀ ਕਿਸਾਨ 26 ਜਨਵਰੀ ਨੂੰ ‘ਕਾਲਾ ਗਣਤੰਤਰ ਦਿਵਸ’ ਵਜੋਂ ਮਨਾਉਣ : ਹਰਪਾਲ ਚੀਮਾ

Saturday, Jan 14, 2023 - 10:36 AM (IST)

ਅੰਦੋਲਨਕਾਰੀ ਕਿਸਾਨ 26 ਜਨਵਰੀ ਨੂੰ ‘ਕਾਲਾ ਗਣਤੰਤਰ ਦਿਵਸ’ ਵਜੋਂ ਮਨਾਉਣ : ਹਰਪਾਲ ਚੀਮਾ

ਅੰਮ੍ਰਿਤਸਰ (ਜ. ਬ)- ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਲਈ ਪਿਛਲੇ 44 ਵਰ੍ਹਿਆਂ ਤੋਂ ਸੰਘਰਸ਼ ਕਰ ਰਹੀ ਜਥੇਬੰਦੀ ਦਲ ਖ਼ਾਲਸਾ ਨੇ ਇਸ ਵਰ੍ਹੇ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਪੰਜਾਬ ਅੰਦਰ ਰੈਫਰੈਂਡਮ ਦੀ ਮੰਗ ਨੂੰ ਉਜਾਗਰ ਕਰਨ ਲਈ ਮਾਰਚ ਕੱਢਣ ਦਾ ਅਹਿਮ ਫੈਸਲਾ ਲਿਆ ਹੈ। ਜਥੇਬੰਦੀ ਵਲੋਂ ਇਹ ਫ਼ੈਸਲਾ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿਚ ਲਿਆ, ਜਿਸ ਦੀ ਪ੍ਰਧਾਨਗੀ ਹਰਪਾਲ ਸਿੰਘ ਚੀਮਾ ਨੇ ਕੀਤੀ। ਮਹੱਤਵਪੂਰਨ ਹੈ ਕਿ ਜਥੇਬੰਦੀ ਪਹਿਲੀ ਵਾਰ ਰੈਫਰੈਂਡਮ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉਤਰਨ ਜਾ ਰਹੇ ਹਨ। ਜਥੇਬੰਦੀ ਨੇ ਇਸ ਦੀ ਸ਼ੁਰੂਆਤ ਕਰਨ ਲਈ ਭਾਰਤ ਦੇ 73ਵੇਂ ਗਣਤੰਤਰ ਦਿਹਾੜੇ ਨੂੰ ਚੁਣਿਆ ਹੈ।

ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ

ਭਾਰਤ ਦੇ ਲੋਕ ਜਦੋਂ ਆਪਣਾ 73ਵਾਂ ਗਣਤੰਤਰ ਦਿਵਸ ਮਨਾਉਣਗੇ ਤਾਂ ਦਲ ਖ਼ਾਲਸਾ ਦੇ ਵਰਕਰ 25 ਜਨਵਰੀ ਨੂੰ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਖ਼ਾਲਸਾਈ ਪਰਚਮ ਲੈ ਕੇ ਰੈਫਰੈਂਡਮ ਦੇ ਹੱਕ ਵਿਚ ਮਾਰਚ ਕਰਨਗੇ। ਮਾਰਚ ਦਾ ਮੁੱਖ ਉਦੇਸ਼ ਸਵੈ-ਨਿਰਣੇ ਦਾ ਹੱਕ ਪ੍ਰਾਪਤ ਕਰਨ ਹਿੱਤ ਭਾਰਤੀ ਸੰਵਿਧਾਨ ਅੰਦਰ ਤਰਮੀਮ ਅਤੇ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਰੈਫਰੈਂਡਮ ਦੀ ਲੋੜ ਨੂੰ ਉਜਾਗਰ ਕਰਨਾ ਹੈ।

ਇਹ ਵੀ ਪੜ੍ਹੋ- 8ਵੀਂ ਫੇਲ੍ਹ ਵਿਅਕਤੀ ਦਾ ਹੈਰਾਨ ਕਰਨ ਵਾਲਾ ਕਾਰਾ, ਲੱਖਾਂ ਰੁਪਏ ਦੀ ਛਾਪ ਦਿੱਤੀ ਜਾਅਲੀ ਭਾਰਤੀ ਕਰੰਸੀ

ਇਸ ਮੌਕੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਜਥੇਬੰਦੀ ਦਾ ਮੰਨਣਾ ਹੈ ਕਿ ਇਸ ਹੱਕ ਪ੍ਰਤੀ ਭਾਰਤੀ ਨਿਜ਼ਾਮ ਦਾ ਰਾਜਨੀਤਿਕ ਸਟੈਂਡ ਭਾਂਵੇ ਕੁਝ ਵੀ ਹੋਵੇ ਪਰ ਯੂ. ਐੱਨ. ਦੇ ਚਾਰਟਰ ਅਤੇ ਕਨਵੈਨਸ਼ਨ ਅਨੁਸਾਰ ਲੋਕਾਂ ਨੂੰ ਇਹ ਹੱਕ ਹਾਸਲ ਹੈ। ਉਨ੍ਹਾਂ ਕਿਹਾ ਕਿ ਮਾਰਚ ਤੋਂ ਬਾਅਦ ਸਵੈ-ਨਿਰਣੇ ਦੇ ਹੱਕ ਲਈ ਲੋੜੀਂਦੇ ਕਦਮ ਚੁੱਕਣ ਲਈ ਉਹ ਭਾਰਤ ਸਰਕਾਰ ਨੂੰ ਮੈਮੋਰੰਡਮ ਵੀ ਲਿਖਣਗੇ।

ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ

26 ਜਨਵਰੀ ਨੂੰ ਕਾਲਾ ਗਣਤੰਤਰ ਦਿਵਸ ਦੱਸਦੇ ਹੋਏ, ਪਾਰਟੀ ਆਗੂਆਂ ਹਰਚਰਨਜੀਤ ਸਿੰਘ ਧਾਮੀ, ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਜਸਵੀਰ ਸਿੰਘ ਖੰਡੂਰ, ਕੰਵਰਪਾਲ ਸਿੰਘ, ਰਣਵੀਰ ਸਿੰਘ ਅਤੇ ਯੂਥ ਵਿੰਗ ਆਗੂ ਗੁਰਨਾਮ ਸਿੰਘ ਨੇ ਸਹਿਬਜ਼ਾਦਾ ਅਜੀਤ ਸਿੰਘ ਨਗਰ, ਲਤੀਫਪੁਰਾ, ਜ਼ੀਰਾ ਅਤੇ ਬਹਿਬਲ ਵਿਖੇ ਚਲ ਰਹੇ ਪੱਕੇ ਮੋਰਚਿਆਂ ਦੇ ਪ੍ਰਬੰਧਕਾਂ ਅਤੇ ਅੰਦੋਲਨਕਾਰੀ ਕਿਸਾਨਾਂ ਨੂੰ 26 ਜਨਵਰੀ ਨੂੰ ਕਾਲਾ ਗਣਤੰਤਰ ਦੇ ਰੂਪ ਵਿਚ ਮਨਾਉਣ ਦਾ ਹੋਕਾ ਦਿੱਤਾ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News