ਏਜੰਟਾਂ ਦਾ ਅੱਡਾ ਬਣਦਾ ਜਾ ਰਿਹੈ DC ਦਫ਼ਤਰ ਦਾ ਸਦਰ ਸੇਵਾ ਕੇਂਦਰ, ਕੰਮ ਕਰਵਾਉਣ ਲਈ ਭਟਕਦੇ ਰਹੇ ਨੇ ਲੋਕ
Wednesday, Dec 29, 2021 - 09:59 AM (IST)
ਅੰਮ੍ਰਿਤਸਰ (ਨੀਰਜ) - ਆਮ ਜਨਤਾ ਨੂੰ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਇਕ ਛੱਤ ਦੇ ਹੇਠਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਸੁਵਿਧਾ ਕੇਂਦਰ ਬਣਾਏ ਗਏ, ਜੋ ਹੁਣ ਸੇਵਾ ਕੇਂਦਰ ਦੇ ਨਾਮ ਨਾਲ ਪ੍ਰਸਿੱਧ ਹੈ। ਪ੍ਰਬੰਧਕੀ ਲਾਪ੍ਰਵਾਹੀ ਕਾਰਨ ਇਨ੍ਹੀਂ ਦਿਨੀਂ ਡੀ. ਸੀ. ਦਫ਼ਤਰ ਦਾ ਸਦਰ ਸੇਵਾ ਕੇਂਦਰ ਏਜੰਟਾਂ ਦਾ ਅੱਡਾ ਬਣ ਚੁੱਕਿਆ ਹੈ, ਜਿਸ ਨਾਲ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਕੋਰੋਨਾ ਕਾਲ ਅਤੇ ਹੁਣ ਕੋਰੋਨਾ ਦੇ ਨਾਲ-ਨਾਲ ਚੋਣ ਬਿਗੁਲ ਵੱਜ ਚੁੱਕਿਆ ਹੈ ਅਤੇ ਡੀ. ਸੀ. ਸਮੇਤ ਸਮੂਹ ਪ੍ਰਬੰਧਕੀ ਅਧਿਕਾਰੀ ਇਨ੍ਹੀਂ ਚੋਣ ਮੀਟਿੰਗਾਂ ’ਚ ਰੁਝੇ ਹਨ। ਇਨ੍ਹਾਂ ਰੁਝੇਵਿਆਂ ਦੀ ਆੜ ਲੈ ਕੇ ਸੇਵਾ ਕੇਂਦਰ ਦੇ ਕੁਝ ਕਰਮਚਾਰੀ ਅਤੇ ਬਾਹਰ ਬੈਠੇ ਏਜੰਟ ਲੋਕਾਂ ਨੂੰ ਲੁੱਟ ਰਹੇ ਹਨ। ਮੰਗਲਵਾਰ ਨੂੰ ਜਦੋਂ ਡੀ.ਸੀ. ਦਫ਼ਤਰ ਕਰਮਚਾਰੀਆਂ ਅਤੇ ਮਾਲ ਅਧਿਕਾਰੀਆਂ ਦੀ ਹੜਤਾਲ ਰਹੀ ਤਾਂ ਇਕ ਬਜ਼ੁਰਗ ਪਤੀ-ਪਤਨੀ ਜੋ ਆਪਣੇ ਕਿਸੇ ਸੱਕੇ ਸਬੰਧੀ ਦਾ ਕੋਰੋਨਾ ਮ੍ਰਿਤਕ ਦਾ ਫ਼ਾਰਮ ਜਮ੍ਹਾ ਕਰਵਾਉਣ ਲਈ ਸੇਵਾ ਕੇਂਦਰ ਆਏ ਤਾਂ ਸਾਰਾ ਦਿਨ ਧੱਕੇ ਖਾਂਦੇ ਰਹੇ ਪਰ ਉਨ੍ਹਾਂ ਦਾ ਫ਼ਾਰਮ ਜਮ੍ਹਾ ਨਹੀਂ ਹੋਇਆ ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ
ਆਧਾਰ ਕਾਰਡ ਤਸਦੀਕ ਜਾਅਲੀ ਦਸਤਖ਼ਤ ਦਾ ਮਾਮਲਾ ਲਟਕਿਆ
ਸਦਰ ਸੇਵਾ ਕੇਂਦਰ ’ਚ ਏਜੰਟਾਂ ਦੇ ਦਾਖਲੇ ਦਾ ਖੁਲਾਸਾ ਤਦ ਹੋਇਆ ਸੀ, ਜਦੋਂ ਤਹਿਸੀਲਦਾਰ ਦੇ ਆਧਾਰ ਕਾਰਡਾਂ ਦੀ ਸ਼ਨਾਖਤ ’ਤੇ ਏਜੰਟਾਂ ਵੱਲੋਂ ਜਾਅਲੀ ਸਾਈਨ ਕਰਦੇ ਹੋਏ ਟਰੇਸ ਕੀਤਾ ਗਿਆ ਸੀ ਤਹਿਸੀਲਦਾਰ ਨੇ ਕੁਝ ਸਾਈਨ ਕੀਤੇ ਸਨ ਪਰ ਸੇਵਾ ਕੇਂਦਰ ਦੀ ਰਿਪੋਰਟ ਅਨੁਸਾਰ ਦਰਜਨਾਂ ਦੀ ਗਿਣਤੀ ’ਚ ਤਹਿਸੀਲਦਾਰ ਦੇ ਜਾਅਲੀ ਸਾਈਨ ਕੀਤੇ ਗਏ ਸਨ। ਇਸ ਦਾ ਖੁਲਾਸਾ ਹੋਣ ਦੇ ਬਾਅਦ ਪੁਲਸ ਵੱਲੋਂ ਕੁਝ ਦਿਨਾਂ ਲਈ ਸੇਵਾ ਕੇਂਦਰ ਦੇ ਬਾਹਰ ਟਰੈਪ ਲਗਾਇਆ ਗਿਆ ਸੀ ਅਤੇ ਕੁਝ ਦਿਨਾਂ ਲਈ ਏਜੰਟ ਅੰਡਰਗਰਾਊਂਡ ਹੋ ਗਏ ਸਨ ਪਰ ਫਿਰ ਤੋਂ ਉਥੇ ਘਪਲੇਬਾਜ਼ੀ ਸ਼ੁਰੂ ਹੋ ਗਈ ਹੈ ਅਤੇ ਆਮ ਜਨਤਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ
ਡੀ. ਸੀ. ਦਫ਼ਤਰ ਕਰਮਚਾਰੀ ਵੀ ਪ੍ਰੇਸ਼ਾਨ
ਸੇਵਾ ਕੇਂਦਰ ਦੇ ਕਰਮਚਾਰੀਆਂ ਅਤੇ ਏਜੰਟਾਂ ਦੀ ਮਿਲੀਭੁਗਤ ਕਾਰਨ ਡੀ.ਸੀ. ਦਫ਼ਤਰ ਕਰਮਚਾਰੀ ਕਾਫ਼ੀ ਪ੍ਰੇਸ਼ਾਨ ਹਨ, ਕਿਉਂਕਿ ਜਦੋਂ ਕਿਸੇ ਵਿਅਕਤੀ ਦਾ ਸੇਵਾ ਕੇਂਦਰ ’ਚ ਕੰਮ ਨਹੀਂ ਹੁੰਦਾ ਹੈ ਤਾਂ ਲੋਕ ਡੀ.ਸੀ. ਦਫ਼ਤਰ ਕਰਮਚਾਰੀਆਂ ਕੋਲ ਆ ਕੇ ਸ਼ਿਕਾਇਤ ਕਰਦੇ ਹਨ। ਜਦੋਂਕਿ ਉਨ੍ਹਾਂ ਦਾ ਸੇਵਾ ਕੇਂਦਰ ਨਾਲ ਕੋਈ ਕੰਮ ਨਹੀਂ ਹੁੰਦਾ ਹੈ। ਇਸ ਸੰਬੰਧ ’ਚ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। ਮੰਗਲਵਾਰ ਨੂੰ ਸਾਰਾ ਦਿਨ ਧੱਕੇ ਖਾਣ ਦੇ ਬਾਅਦ ਬਜ਼ੁਰਗ ਪਤੀ-ਪਤਨੀ ਦਾ ਵੀ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਅਹੁੱਦੇਦਾਰਾਂ ਵਲੋਂ ਸਹਿਯੋਗ ਕੀਤਾ ਗਿਆ ਅਤੇ ਉਨ੍ਹਾਂ ਦੀ ਮਦਦ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?
ਡੀ.ਆਰ.ਓ. ਤੋਂ ਲੈ ਕੇ ਸਰਕਾਰੀ ਕਰਮਚਾਰੀ ਵੀ ਕਰ ਚੁੱਕੇ ਹਨ ਖੁਲਾਸਾ
ਸੇਵਾ ਕੇਂਦਰ ’ਚ ਏਜੰਟਾਂ ਦੀ ਦਾਖਲੇ ਸਬੰਧੀ ਡੀ. ਆਰ. ਓ. ਅੰਮ੍ਰਿਤਸਰ ਸਮੇਤ ਡੀ. ਸੀ. ਦਫ਼ਤਰ ਕਰਮਚਾਰੀ ਕਈ ਵਾਰ ਖੁਲਾਸਾ ਕਰ ਚੁੱਕੇ ਹਨ। ਇਹ ਏਜੰਟ 200 ਰੁਪਏ ਤੋਂ ਲੈ ਕੇ ਪੰਜ ਰੁਪਏ ਦੀ ਨਾਜਾਇਜ਼ ਵਸੂਲੀ ਸੇਵਾ ਕੇਂਦਰ ’ਚ ਆਉਣ ਵਾਲੇ ਲੋਕਾਂ ਤੋਂ ਕਰਦੇ ਹਨ ।
ਸਾਬਕਾ ਏ. ਡੀ. ਸੀ. ਨੇ ਕਈ ਵਾਰ ਕੀਤੀ ਸੀ ਰੇਡ
ਜ਼ਿਲ੍ਹੇ ਦੇ ਸਾਬਕਾ ਏ. ਡੀ. ਸੀ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰਾਂ ’ਚ ਏਜੰਟਾਂ ਦਾ ਦਾਖਲਾ ਰੋਕਣ ਲਈ ਕਈ ਵਾਰ ਰੇਡ ਕੀਤੀ ਗਈ ਪਰ ਉਨ੍ਹਾਂ ਦੇ ਜਾਣ ਦੇ ਬਾਅਦ ਕਿਸੇ ਵੀ ਅਧਿਕਾਰੀ ਨੇ ਰੇਡ ਨਹੀਂ ਕੀਤੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ