ਬੇਸਹਾਰਾ ਪਸ਼ੂ ਬਣ ਰਹੇ ਸੜਕੀ ਹਾਦਸਿਆਂ ਦਾ ਕਾਰਨ, ਪ੍ਰਸ਼ਾਸਨ ਬੇਖਬਰ
Tuesday, Jan 20, 2026 - 04:28 PM (IST)
ਤਰਨਤਾਰਨ(ਵਾਲੀਆ)- ਤਰਨਤਾਰਨ ਸ਼ਹਿਰ ਅਤੇ ਇਸਦੇ ਆਸ-ਪਾਸ ਲੱਗਦੇ ਇਲਾਕੇ ਦੀਆਂ ਸੜਕਾਂ ਉਪਰ ਅਕਸਰ ਹੀ ਬੇਸਹਾਰਾਪਸ਼ੂ ਘੁੰਮਦੇ ਦੇਖੇ ਜਾ ਸਕਦੇ ਹਨ, ਜੋ ਕਿ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸੜਕਾਂ ਅਤੇ ਗਲੀ ਮੁਹੱਲਿਆਂ ਵਿਚ ਇਹ ਬੇਸਹਾਰਾਪਸ਼ੂ ਘੁੰਮ ਰਹੇ ਹਨ ਅਤੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਲਈ ਕੂੜੇ ਦੇ ਢੇਰਾਂ ਵਿਚ ਖਾਣ ਲਈ ਕੁਝ ਲੱਭਦੇ ਰਹਿੰਦੇ ਹਨ।
ਇਹ ਵੀ ਪੜ੍ਹੋ- 'ਪੰਜਾਬ ਕੇਸਰੀ' ਦੇ ਹੱਕ ’ਚ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਨੀਲ ਜਾਖੜ ਵੱਲੋਂ ਸਵਾਗਤ, ਮਾਨ ਸਰਕਾਰ ’ਤੇ ਤਿੱਖਾ ਹਮਲਾ
ਇਹ ਪਸ਼ੂ ਸੜਕਾਂ ਦੇ ਵਿਚਕਾਰ ਜਾਂ ਕਿਨਾਰੇ ਉਪਰ ਬੈਠੇ ਹੁੰਦੇ ਹਨ ਅਤੇ ਅਚਾਨਕ ਵਾਹਨਾਂ ਦੇ ਅੱਗੇ ਆ ਜਾਂਦੇ ਹਨ, ਜਿਸ ਕਾਰਨ ਸੜਕੀ ਹਾਦਸੇ ਹੋ ਰਹੇ ਹਨ ਅਤੇ ਵਾਹਨ ਚਾਲਕਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ, ਉਥੇ ਇਹ ਪਸ਼ੂ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਂਦੇ ਹਨ। ਇਥੋਂ ਤੱਕ ਕਿ ਕਈ ਵਾਰ ਤਾਂ ਇਨ੍ਹਾਂ ਬੇਸਹਾਰਾਪਸ਼ੂਆਂ ਦੇ ਵਾਹਨ ਨਾਲ ਟਕਰਾਉਣ ਕਾਰਨ ਕਈ ਲੋਕ ਜਾਨ ਤੋਂ ਵੀ ਹੱਥ ਧੋ ਬੈਠੇ ਹਨ।
ਇਹ ਵੀ ਪੜ੍ਹੋ- ਦਿੱਲੀ ਦੇ ਪੈਰਾਂ 'ਚ ਡਿੱਗਣ ਵਾਲਿਆਂ ਨੂੰ SGPC 'ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ: SAD
ਇਹ ਦੇਖਣ ’ਚ ਆਇਆ ਹੈ ਕਿ ਇਨ੍ਹਾਂ ਬੇਸਹਾਰਾਪਸ਼ੂਆਂ ਵਿਚ ਜ਼ਿਆਦਾਤਰ ਗਾਵਾਂ ਹੀ ਹਨ, ਜੋ ਕਿ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ ਤਾਂ ਇਨ੍ਹਾਂ ਪਸ਼ੂਆਂ ਦੇ ਮਾਲਕ ਇਨ੍ਹਾਂ ਨੂੰ ਰਾਤ ਦੇ ਹਨ੍ਹੇਰੇ ਵਿਚ ਸੜਕਾਂ ’ਤੇ ਬੇਸਹਾਰਾ ਛੱਡ ਕੇ ਚਲੇ ਜਾਂਦੇ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ। ਭੁੱਖੇ ਭਾਣੇ ਇਹ ਪਸ਼ੂ ਸੜਕਾਂ ਉਪਰ ਬੈਠੇ ਰਹਿੰਦੇ ਹਨ ਅਤੇ ਕਈ ਵਾਰ ਇਹ ਬੀਮਾਰ ਹੋ ਜਾਂਦੇ ਹਨ ਅਤੇ ਇਲਾਜ ਨਾ ਹੋਣ ਕਾਰਨ ਸੜਕਾਂ ਉਪਰ ਹੀ ਮਰ ਜਾਂਦੇ ਹਨ, ਜਿਨ੍ਹਾਂ ਨੂੰ ਕੁੱਤੇ ਨੋਚ-ਨੋਚ ਖਾ ਰਹੇ ਹੁੰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੇਸਹਾਰਾਪਸ਼ੂਆਂ ਦੀ ਸੰਭਾਲ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਛਿੜੀ 'ਜਾਤੀ ਜੰਗ', ਚੰਨੀ ਦੇ ਸਵਾਲਾਂ 'ਤੇ ਰਾਜਾ ਵੜਿੰਗ ਨੇ ਦਿੱਤਾ ਜਵਾਬ
ਇਸ ਸਬੰਧੀ ਵੱਖ-ਵੱਖ ਸਮਾਜ ਸੇਵਕਾਂ ਸਵਿੰਦਰ ਸਿੰਘ ਅਰੋੜਾ, ਮੁਨਵਰ ਅਲੀ, ਮੇਹਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਅਹਿਦਨ, ਡਾ. ਸੁਖਦੇਵ ਸਿੰਘ ਲੌਹਕਾ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਉਪਰ ਅਕਸਰ ਹੀ ਬੇਸਹਾਰਾਪਸ਼ੂ ਘੁੰਮਦੇ ਦੇਖੇ ਜਾ ਸਕਦੇ ਹਨ ਜੋ ਕਿ ਸੜਕਾਂ ਦੇ ਵਿਚਕਾਰ ਜਾਂ ਕਿਨਾਰਿਆਂ ਉਪਰ ਬੈਠੇ ਰਹਿੰਦੇ ਹਨ ਜਾਂ ਵਾਹਨਾਂ ਦੇ ਅਚਾਨਕ ਅੱਗੇ ਆ ਜਾਣ ਕਾਰਨ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਹਨ, ਉਥੇ ਇਹ ਪਸ਼ੂ ਵੀ ਮਰ ਜਾਂਦੇ ਹਨ ਜਾਂ ਜ਼ਖਮੀ ਹੋ ਜਾਂਦੇ ਹਨ ਪਿਛਲੇ ਕਈ ਸਮੇਂ ਦੌਰਾਨ ਇਨ੍ਹਾਂ ਬੇਸਹਾਰਾਪਸ਼ੂਆਂ ਦੇ ਵਾਹਨਾਂ ਨਾਲ ਟਕਰਾਉਣ ਨਾਲ ਕਈ ਵਿਅਕਤੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਪ੍ਰੰਤੂ ਜ਼ਿਲਾ ਪ੍ਰਸ਼ਾਸਨ ਇਸ ਪ੍ਰਤੀ ਬੇਖਬਰ ਨਜ਼ਰ ਆ ਰਿਹਾ ਹੈ, ਗਾਵਾਂ ਸੜਕਾਂ ਉਪਰ ਘੁੰਮ ਰਹੀਆਂ ਹਨ।
ਉਨ੍ਹਾਂ ਡਿਪਟੀ ਕਮਿਸ਼ਨਰ ਰਾਹੁਲ ਪਾਸੋਂ ਮੰਗ ਕੀਤੀ ਗਈ ਸੜਕਾਂ ਉਪਰ ਘੁੰਮ ਰਹੇ ਬੇਸਹਾਰਾਪਸ਼ੂ ਦੀ ਸਾਭ ਸੰਭਾਲ ਲਈ ਪ੍ਰਬੰਧ ਕੀਤੇ ਜਾਣ, ਜਿੱਥੇ ਇਨ੍ਹਾਂ ਨੂੰ ਚਾਰਾ ਆਦਿ ਦੇਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਾ ਹੋ ਸਕੇ। ਇਸ ਤੋਂ ਇਲਾਵਾ ਇਨ੍ਹਾਂ ਬੇਸਹਾਰਾਪਸ਼ੂਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਬਚਾਅ ਲਈ ਇਨ੍ਹਾਂ ਦੇ ਗਲੇ ਵਿਚ ਰਿਫਲੈਕਟਰ ਬੈਲਟਾਂ ਪਾਈਆਂ ਜਾਣ ਤਾਂ ਜੋ ਰਾਤ ਦੇ ਹਨੇਰੇ ਵਿਚ ਵਾਹਨ ਚਾਲਕ ਇਨ੍ਹਾਂ ਪਸ਼ੂਆਂ ਨੂੰ ਅਸਾਨੀ ਨਾਲ ਦੇਖ ਸਕਣ ਅਤੇ ਉਹ ਇਨ੍ਹਾਂ ਪਸ਼ੂਆਂ ਨਾਲ ਨਾ ਟਕਰਾ ਸਕਣ। ਇਥੇ ਇਹ ਵੀ ਦੱਸਣਾ ਪੈਂਦਾ ਹੈ ਕਿ ਠੰਢ ਦੇ ਮੌਸਮ ਹੋਣ ਕਾਰਨ ਸੰਘਣੀ ਧੁੰਦ ਵੀ ਪੈ ਰਹੀ ਹੈ, ਜਿਸ ਦੇ ਕਾਰਨ ਸੜਕੀ ਹਾਦਸਿਆਂ ਵਿਚ ਲਗਾਤਾਰ ਵਾਧੇ ਹੋ ਰਹੇ ਹਨ, ਉਥੇ ਧੁੰਦ ਦਾ ਮੌਸਮ ਹੁਣ ਕਰਨ ਇਨ੍ਹਾਂ ਪਸ਼ੂਆਂ ਕਾਰਨ ਵੀ ਸੜਕੀ ਹਾਦਸੇ ਜ਼ਿਆਦਾਤਰ ਵਾਪਰ ਰਹੇ ਹਨ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨੂੰ ਇਸ ਤਰਫ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕਿਸੇ ਵਾਹਨ ਚਾਲਕ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
