ਨਾਜਾਇਜ਼ ਮਾਈਨਿੰਗ : ਰੇਤ ਨਾਲ ਭਰੀ ਗੱਡੀ ਸਮੇਤ ਮੁਲਜ਼ਮ ਕਾਬੂ

Tuesday, Jul 16, 2024 - 02:20 PM (IST)

ਅਜਨਾਲਾ (ਫਰਿਆਦ)-ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਹਿਮਾਂਸ਼ੂ ਭਗਤ ਤੇ ਪੁਲਸ ਟੀਮ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਰੇਤ ਨਾਲ ਲੋਡ 1 ਟਾਟਾ 407 ਗੱਡੀ ਸਮੇਤ 1 ਕਾਬੂ ਕੀਤੇ ਦੀ ਜਾਣ ਦੀ ਸੂਚਨਾ ਮਿਲੀ । ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਹਿਮਾਂਸ਼ੂ ਭਗਤ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਗੱਡੀ ਟਾਟਾ 407, ਜਿਸ ਨੂੰ ਰਵੀ ਸਿੰਘ ਪੁੱਤਰ ਪਾਲ ਸਿੰਘ ਵਾਸੀ ਫੱਤੇਵਾਲ ਚਲਾ ਰਿਹਾ ਹੈ ਅਤੇ ਨਾਜਾਇਜ਼ ਮਾਈਨਿੰਗ ਕਰ ਕੇ ਚੋਰੀ ਕੀਤੀ ਰੇਤ ਨੂੰ ਵੇਚਣ ਲਈ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ

ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਪੁਲਸ ਪਾਰਟੀ ਦੀ ਮਦਦ ਨਾਲ ਉਕਤ ਰਵੀ ਸਿੰਘ ਨੂੰ ਨਾਜਾਇਜ਼ ਰੇਤ ਨਾਲ ਭਰੀ ਇਕ ਗੱਡੀ ਟਾਟਾ 407 ਸਮੇਤ ਗ੍ਰਿਫਤਾਰ ਕਰ ਕੇ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਕਤ ਰਵੀ ਸਿੰਘ ਨੇ ਦੱਸਿਆ ਕਿ ਗੱਡੀ ਦਾ ਅਸਲ ਮਾਲਕ ਪਾਲ ਸਿੰਘ ਉਰਫ ਪਾਲੀ ਸਰਪੰਚ ਪੁੱਤਰ ਹਜ਼ਾਰਾ ਸਿੰਘ ਵਾਸੀ ਫੱਤੇਵਾਲ ਹੈ , ਜਿਸ ਦੇ ਕਹਿਣ ’ਤੇ ਹੀ ਮੈਂ (ਰਵੀ ਸਿੰਘ) ਇਹ ਰੇਤ ਬੱਲੜਵਾਲ ਦੀ ਖੱਡ ’ਚੋਂ ਭਰ ਕੇ ਲੈ ਕੇ ਆਇਆ ਹਾਂ। ਜਦੋਂਕਿ ਅਜਨਾਲਾ ਪੁਲਸ ਵੱਲੋਂ ਰਵੀ ਸਿੰਘ ਅਤੇ ਪਾਲ ਸਿੰਘ ’ਤੇ ਮਾਈਨਿੰਗ ਮਿਨਰਲ ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਭਿਆਨਕ ਹਾਦਸਾ, 10ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News