ਲੁਟੇਰੇ ਵਿਅਕਤੀ ਦਾ ਮੋਬਾਇਲ ਖੋਹ ਕੇ ਫਰਾਰ
Sunday, Nov 18, 2018 - 01:16 AM (IST)

ਬਟਾਲਾ, (ਸਾਹਿਲ)- ਬੀਤੀ ਰਾਤ ਮਸੀਤ ਵਾਲੀ ਗਲੀ ’ਚ ਲੁਟੇਰਿਆਂ ਵਲੋਂ ਇਕ ਵਿਅਕਤੀ ਦਾ ਮੋਬਾਇਲ ਖੋਹਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਰਜਨੀਸ਼ ਅਰੋਡ਼ਾ ਪੁੱਤਰ ਕ੍ਰਿਸ਼ਨ ਲਾਲ ਅਰੋਡ਼ਾ ਵਾਸੀ ਪ੍ਰੇਮ ਨਗਰ, ਰੇਲਵੇ ਰੋਡ ਬਟਾਲਾ ਨੇ ਦੱਸਿਆ ਕਿ ਮੇਰੇ ਭਰਾ ਦਾ ਮਸੀਤ ਵਾਲੀ ਗਲੀ ’ਚ ਜਨਰਲ ਸਟੋਰ ਹੈ ਅਤੇ ਬੀਤੀ ਰਾਤ ਮੈਂ ਸਾਢੇ 8 ਵਜੇ ਦੇ ਕਰੀਬ ਆਪਣੇ ਭਰਾ ਦੀ ਦੁਕਾਨ ’ਤੇ ਬੈੈਠਾ ਸੀ ਤੇ ਮੋਬਾਇਲ ’ਤੇ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਇਸੇ ਦੌਰਾਨ ਇਕ ਮੋਟਰਸਾਈਕਲ ’ਤੇ 2 ਨੌਜਵਾਨ ਆਏ, ਜਿਨ੍ਹਾਂ ’ਚੋਂ ਇਕ ਨੇ ਮੋਟਰਸਾਈਕਲ ਸਟਾਰਟ ਕੀਤਾ ਹੋਇਆ ਸੀ ਤੇ ਦੂਜਾ ਨੌਜਵਾਨ ਮੇਰਾ ਮੋਬਾਇਲ ਖੋਹ ਕੇ ਉਸਦੇ ਨਾਲ ਫਰਾਰ ਹੋ ਗਿਆ। ਜਿਨ੍ਹਾਂ ਨੂੰ ਮੈਂ ਫਡ਼ਣ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਲੁਟੇਰੇ ਸੀ.ਸੀ. ਟੀ. ਵੀ. ਫੁਟੇਜ ’ਚ ਕੈਦ ਹੋ ਗਏ ਹਨ।
ਇਸ ਸਬੰਧੀ ਮੈਂ ਬੱਸ ਸਟੈਂਡ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਐੱਸ. ਐੱਸ. ਪੀ. ਬਟਾਲਾ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਖਤ ਕਾਨੂੰਨ ਲਾਗੂ ਕੀਤੇ ਜਾਣ ਤਾਂ ਜੋ ਆਵਾਮ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।