ਕਣਕ ਦੀ ਨਾੜ ਨੂੰ ਅੱਗ ਲਗਾਉਣ ਕਾਰਨ 250 ਕਰੀਬ ਫ਼ਲਾਂ ਦੇ ਦਰੱਖਤ ਸੜ ਕੇ ਹੋਏ ਸੁਆਹ, ਮਾਮਲਾ ਦਰਜ

05/16/2023 4:34:16 PM

ਗੁਰਦਾਸਪੁਰ (ਵਿਨੋਦ) : ਸਰਕਾਰ ਦੀ ਸਖ਼ਤੀ ਦੇ ਬਾਵਜੂਦ ਫ਼ਸਲ ਦੀ ਕਟਾਈ ਤੋਂ ਬਾਅਦ ਕਿਸਾਨ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਬਾਜ਼ ਨਹੀਂ ਆ ਰਹੇ ,ਜਿਸ ਕਾਰਨ ਕਈ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ। ਤਾਜ਼ਾ ਘਟਨਾ ਪੁਲਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਗਿੱਦੜਪਿੰਡੀ ਦੀ ਹੈ ਜਿੱਥੇ ਇੱਕ ਕਿਸਾਨ ਵੱਲੋਂ ਰਹਿੰਦ ਖੂੰਹਦ ਨੂੰ ਲਗਾਈ ਅੱਗ ਕਾਰਨ ਨੇੜਲੇ ਬਾਗ ਦੇ 250 ਫ਼ਲਦਾਰ ਦਰੱਖਤ ਸੜ੍ਹ ਕੇ ਪੂਰੀ ਤਰ੍ਹਾਂ ਸੁਆਹ ਹੋ ਗਏ। ਹਾਲਾਂਕਿ ਥਾਣਾ ਸਦਰ ਪੁਲਸ ਵੱਲੋਂ ਅੱਗ ਲਗਾਉਣ ਵਾਲੇ ਕਿਸਾਨ ਦੇ ਖ਼ਿਲਾਫ਼ ਧਾਰਾ 435,427 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-  40 ਸਾਲ ਫ਼ੌਜੀ ਨੂੰ ਦੇ ਦਿੱਤੀ ਜ਼ਿਆਦਾ ਪੈਨਸ਼ਨ, ਕੱਟਣ ਲੱਗੇ ਤਾਂ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਇਸ ਸਬੰਧੀ ਬਾਗ਼ ਦੇ ਮਾਲਕ ਬਲਕਾਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗਿੱਦੜ ਪਿੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ 4 ਏਕੜ 5 ਕਨਾਲ 14 ਮਰਲੇ ਜ਼ਮੀਨ ਤੇ ਕਰੀਬ 10 ਸਾਲ ਤੋਂ ਲੀਚੀ ਅਤੇ ਆਲੂ ਬੁਖਾਰੇ ਦੀ ਬਾਗਬਾਨੀ ਦੀ ਖ਼ੇਤੀ ਕਰ ਰਿਹਾ ਹੈ। ਇਸ ਜ਼ਮੀਨ 'ਚ ਉਸ ਨੇ ਜਵੀ ਦਾ ਬੀਜ ਪਕਾਉਣ ਵਾਸਤੇ ਜਵੀ ਬੀਜੀ ਹੋਈ ਸੀ, ਜਿਸ ਦੀ ਕਟਾਈ ਕਰਕੇ ਜਵੀ ਦਾ ਸਥਰ ਬਾਗ ਵਿੱਚ ਹੀ ਪਿਆ ਹੋਇਆ ਸੀ। ਉਸ ਦੇ ਬਾਗ ਦੇ ਨਾਲ ਹੀ ਬਲਬੀਰ ਸਿੰਘ ਵਾਸੀ ਹੱਲਾ ਦੀ ਜ਼ਮੀਨ ਲੱਗਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹੋਟਲਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ, ਵੀਡੀਓ ਵਾਇਰਲ ਕਰ ਵਿਅਕਤੀ ਨੇ ਕੀਤਾ ਖ਼ੁਲਾਸਾ

ਬੀਤੇ ਦਿਨ ਦੁਪਿਹਰ 2 ਵਜੇ ਦੇ ਕਰੀਬ ਬਲਬੀਰ ਸਿੰਘ ਨੇ ਆਪਣੀ ਕਣਕ ਦੇ ਵੱਢ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਅੱਗ ਵੱਧ ਕੇ ਉਸ ਦੇ ਬਾਗ ਵਿੱਚ ਵੀ ਪਹੁੰਚ ਗਈ ਹੈ ਅਤੇ ਉਸ ਦਾ 9 ਕਨਾਲਾ ਬਾਗ ਜਿਸ 'ਚ ਉਸ ਦੇ 50 ਬੂਟੇ ਲੀਚੀ ਅਤੇ 200 ਬੂਟੇ ਆਲੂ ਬੁਖ਼ਾਰੇ ਦੇ ਫ਼ਲ ਦੇ ਦਰਖੱਤ ਸਨ‌, ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਏ ਹਨ। ਬਲਕਾਰ ਸਿੰਘ ਨੇ ਦੱਸਿਆ ਕਿ ਇਸ ਅੱਗ ਨਾਲ ਉਸ ਦਾ ਲਗਭਗ ਤੀਹ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਮੁਲਜ਼ਮ ਬਲਬੀਰ ਸਿੰਘ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਦੂਜੇ ਪਾਸੇ ਥਾਣਾ ਸਦਰ ਦੇ ਐੱਸ.ਐੱਚ. ਓ ਅਮਨਦੀਪ ਸਿੰਘ ਨੇ ਦੱਸਿਆ ਕਿ ਆਪਣੇ ਖ਼ੇਤਾਂ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਬਲਬੀਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ।

ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਭਰੇ ਪ੍ਰੋਫ਼ਾਰਮੇ 18 ਮਈ ਨੂੰ ਰਾਜਪਾਲ ਨੂੰ ਸੌਂਪੇਗੀ ਸ਼੍ਰੋਮਣੀ ਕਮੇਟੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Anuradha

Content Editor

Related News