ਪੁਲਸ ਮੁਲਾਜ਼ਮ ਨੂੰ ਰਿਸ਼ਵਤ ਲੈਂਦੇ 'ਆਪ' ਆਗੂ ਨੇ ਕੀਤਾ ਰੰਗੇ ਹੱਥੀ ਕਾਬੂ, ਥਾਣਾ ਛੱਡ ASI ਹੋਇਆ ਫ਼ਰਾਰ

Thursday, Feb 16, 2023 - 04:02 PM (IST)

ਪੁਲਸ ਮੁਲਾਜ਼ਮ ਨੂੰ ਰਿਸ਼ਵਤ ਲੈਂਦੇ 'ਆਪ' ਆਗੂ ਨੇ ਕੀਤਾ ਰੰਗੇ ਹੱਥੀ ਕਾਬੂ, ਥਾਣਾ ਛੱਡ ASI ਹੋਇਆ ਫ਼ਰਾਰ

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਆਪ ਆਗੂ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਰੰਗੇ ਹੱਥੀ ਪੁਲਸ ਏ. ਐੱਸ. ਆਈ ਨੂੰ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ। ਇਹ ਮਾਮਲਾ ਜ਼ਿਲ੍ਹਾ ਬਟਾਲਾ ਕੋਟਲੀ ਸੂਰਤ ਮਲ੍ਹੀ ਥਾਣੇ ਦਾ ਹੈ। ਜਿਥੇ ਇਕ ਏ. ਐੱਸ. ਆਈ ਵੱਲੋਂ ਕਿਸੇ ਤੋਂ ਰਿਸ਼ਵਤ ਲੈਣ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ, ਅੰਮ੍ਰਿਤਸਰ 'ਚ ਪਤੀ-ਪਤਨੀ ਨੇ ਇਕੱਠਿਆ ਕੀਤੀ ਖ਼ੁਦਕੁਸ਼ੀ

ਜਦੋਂ ਰਿਸ਼ਵਤ ਦੇਣ ਖੁਦ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਆਗੂ ਗੁਰਦੀਪ ਸਿੰਘ ਰੰਧਾਵਾ ਥਾਣੇ 'ਚ ਪਹੁੰਚੇ ਤਾਂ ਉਕਤ ਏ. ਐੱਸ. ਆਈ ਉਨ੍ਹਾਂ ਨੂੰ ਵੇਖਦਿਆਂ ਹੀ ਪੁਲਸ ਥਾਣਾ 'ਚੋਂ ਭੱਜਦਾ ਹੋਇਆ ਨਜ਼ਰ ਆਇਆ। ਇਸ ਦੌਰਾਨ ਗੁਰਦੀਪ ਸਿੰਘ ਰੰਧਾਵਾ ਨੇ ਪੁਲਸ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ। 

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News