ਪਿੰਡ ਧਮਰਾਈ ਵਿਖੇ ਨਹਿਰ ''ਚ ਪਏ ਪਾੜ ਦਾ ''ਆਪ'' ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਲਿਆ ਜਾਇਜ਼ਾ
Friday, Aug 09, 2024 - 08:34 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਸ਼ਾਮ ਦੀਨਾਨਗਰ ਨੇੜਲੇ ਪਿੰਡ ਧਮਰਾਈ ਵਿਖੇ ਅਪਰਬਾਰੀ ਦੁਆਬ ਨਹਿਰ ਦੇ ਪੁਰਾਣੇ ਪੁਲ ਦੀ ਵਿੰਗ ਦੀਵਾਰ ਨੁਕਸਾਨੀ ਜਾਣ ਕਾਰਨ ਨਹਿਰ ਦੇ ਕਿਨਾਰੇ ਨੂੰ ਖੋਰਾ ਲੱਗ ਗਿਆ ਸੀ।
ਇਸ ਦਾ ਜਾਇਜ਼ਾ ਲੈਣ ਲਈ ਅੱਜ ਦੇਰ ਸ਼ਾਮ 'ਆਪ' ਦੇ ਸ਼ਹਿਰੀ ਪ੍ਰਧਾਨ ਅਤੇ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਵੱਲੋਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਦੀਨਾਨਗਰ ਜਯੋਤਸਨਾ ਠਾਕੁਰ ਤੇ ਨਾਇਬ ਤਹਿਸੀਲਦਾਰ ਰਘੁਬੀਰ ਸਿੰਘ ਅਤੇ ਯੂ.ਬੀ.ਡੀ.ਸੀ. ਦੇ ਐੱਸ.ਡੀ.ਓ. ਸੰਜੀਵ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਡਿਪੂ 'ਚੋਂ ਸਸਤਾ ਰਾਸ਼ਨ ਲੈਣ ਵਾਲੇ ਜ਼ਰੂਰ ਪੜ੍ਹੋ ਇਹ ਖ਼ਬਰ, ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਇਸ ਮੌਕੇ ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਤੁਰੰਤ ਹੀ ਪੁਲ਼ ਉੱਪਰੋਂ ਆਵਾਜਾਈ ਨੂੰ ਬੰਦ ਕਰਕੇ ਬੀ.ਆਰ. ਪੁਲ਼ ਵੱਲ ਮੋੜ ਦਿੱਤਾ ਗਿਆ ਹੈ ਅਤੇ ਕਿਨਾਰੇ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਦੀ ਰਿਪੇਅਰ ਹੋ ਜਾਵੇਗੀ, ਜਿਸ ਨਾਲ ਲੋਕਾਂ ਨੂੰ ਮੁੜ ਪਹਿਲਾਂ ਵਾਂਗ ਆਉਣ ਜਾਣ ਦੀ ਸਹੂਲਤ ਮਿਲ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e