ਸ੍ਰੀ ਚੋਲਾ ਸਾਹਿਬ ਦੇ ਮੇਲੇ ਦੌਰਾਨ ਚਲਦੇ ਪੰਘੂੜੇ 'ਤੋਂ ਡਿੱਗਾ ਨੌਜਵਾਨ, ਹੋਇਆ ਜ਼ਖ਼ਮੀ

Monday, Mar 06, 2023 - 11:06 AM (IST)

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਜ. ਬ.)- ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦੇ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਮੌਕੇ ਬੀਤੇ ਦਿਨ ਇਕ ਨੌਜਵਾਨ ਚੱਲਦੇ ਪੰਘੂੜੇ ’ਚੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੇ ਪਿਤਾ ਰਾਜ ਕੁਮਾਰ ਵਾਸੀ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਸਦਾ ਮੁੰਡਾ ਪ੍ਰਿੰਸ ਬੀਤੀ ਦੁਪਿਹਰ ਆਪਣੇ ਦੋਸਤਾਂ ਨਾਲ ਮੇਲਾ ਵੇਖਣ ਲਈ ਗਿਆ ਸੀ। ਜਦ ਉਹ ਮੇਲੇ ਦੌਰਾਨ ਪੰਘੂੜੇ ’ਤੇ ਝੂਟਾ ਲੈ ਰਿਹਾ ਸੀ ਤਾਂ ਅਚਾਨਕ ਚੱਲਦੇ ਪੰਘੂੜੇ ਤੋਂ ਡਿੱਗ ਪਿਆ ਤੇ ਉਸਦੀ ਧੋਣ ਪੰਘੂੜੇ ਦੀਆਂ ਪੱਤਰੀਆਂ ’ਚ ਫਸ ਗਈ।

ਇਹ ਵੀ ਪੜ੍ਹੋ- ਜੇਕਰ ਜੀ-20 ਸੰਮੇਲਨ ਰੱਦ ਹੁੰਦੈ ਤਾਂ ਪੰਜਾਬ ਨੂੰ ਹੋਵੇਗਾ ਵੱਡਾ ਨੁਕਸਾਨ : ਔਜਲਾ

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੌਕੇ ’ਤੇ ਮੌਜੂਦ ਪੰਘੂੜੇ ਵਾਲੇ ਮੁਲਾਜ਼ਮਾਂ ਵੱਲੋਂ ਫੁਰਤੀ ਵਰਤਦਿਆਂ ਇਕ ਦਮ ਪੰਘੂੜਾ ਰੋਕ ਕੇ ਉਸ ਨੂੰ ਹੇਠਾਂ ਲਾਇਆ ਅਤੇ ਮੌਜੂਦ ਲੋਕਾਂ ਵੱਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਭਾਵੇਂ ਕਿ ਉਕਤ ਨੌਜਵਾਨ ਦੇ ਪੰਘੂੜੇ ਤੋਂ ਡਿੱਗਣ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆਂ ਪਰ ਇਸ ਹਾਦਸੇ ਨਾਲ ਮੇਲੇ ’ਚ ਆਈਆਂ ਸੰਗਤਾਂ ਦੇ ਮਨਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਮੂਸੇਵਾਲਾ ਦੇ ਪਿੰਡ ਤੋਂ ਆਈ ਦੁਖਦਾਇਕ ਖ਼ਬਰ, ਕਰਜ਼ੇ ਤੋਂ ਪ੍ਰੇਸ਼ਾਨ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਕੀਤੀ ਖ਼ੁਦਕੁਸ਼ੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News