ਕੈਨੇਡਾ ਟਰੱਕ ਚਲਾਉਣ ਤੋਂ ਵੱਧ ਪੰਜਾਬ ''ਚ ਪੋਲਟਰੀ ਫਾਰਮਿੰਗ ਕਰਕੇ ਕਮਾਈ ਕਰ ਰਿਹੈ ਨੌਜਵਾਨ ਕਿਸਾਨ

01/21/2023 2:08:03 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਜਿਥੇ ਅੱਜ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾ ਵੱਲ ਰੁੱਖ ਕਰ ਰਹੀ ਹੈ ਉਥੇ ਹੀ ਬਟਾਲਾ ਦੇ ਇਕ ਨੌਜਵਾਨ ਨੇ ਇਕ ਵੱਖ ਤਰ੍ਹਾਂ ਦੀ ਪੋਲਟਰੀ ਫ਼ਾਰਮਿੰਗ ਕਰ ਆਪਣਾ ਚੰਗਾ ਭਵਿੱਖ ਬਣਾ ਰਿਹਾ ਹੈ। ਉਕਤ ਨੌਜਵਾਨ ਦਾ ਕਹਿਣਾ ਹੈ ਕਿ ਜਿੰਨੀ ਆਮਦਨ ਬਹੁਤ ਵੱਧ ਮਿਹਨਤ ਕਰ ਨੌਜਵਾਨ ਕੈਨੇਡਾ 'ਚ ਕਮਾ ਰਹੇ ਹਨ ਉਸ ਤੋਂ ਘੱਟ ਮੇਹਨਤ ਕਰ ਛੋਟੇ ਜਿਹੇ ਫ਼ਾਰਮ ਹਾਊਸ ਤੋਂ ਘੱਟ ਮਿਹਨਤ ਕਰ ਉਹ ਵਧੇਰੇ ਮੁਨਾਫ਼ਾ ਕੰਮਾ ਰਿਹਾ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ: ਬਿਆਸ ਨੇੜੇ ਗੈਂਗਸਟਰ ਅਤੇ ਪੁਲਸ ਵਿਚਾਲੇ ਮੁਕਾਬਲਾ, ਪੁਲਸ ਮੁਲਾਜ਼ਮ ਨੂੰ ਲੱਗੀ ਗੋਲੀ

ਬਟਾਲਾ ਦੇ ਨਜਦੀਕ ਇਕ ਨੌਜਵਾਨ ਸਾਜਨਪ੍ਰੀਤ ਸਿੰਘ ਸੰਧੂ ਵਲੋਂ ਸੰਧੂ ਆਰਗੈਨਿਕ ਫ਼ਾਰਮ ਸਥਾਪਿਤ ਕੀਤਾ ਗਿਆ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਭਾਵੇਂ ਉਹ ਪੜ੍ਹਾਈ ਕਰ ਰਿਹਾ ਹੈ ਪਰ ਇਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਉਸ ਦੀ ਕਿਸਾਨੀ ਵੱਲ ਖਿੱਚ ਸੀ। ਉਸ ਦਾ ਕਹਿਣਾ ਹੈ ਕਿ ਕਿਉਂ ਨਾ ਕੁਝ ਵੱਖ ਤਰ੍ਹਾਂ ਦਾ ਖੇਤੀ ਧੰਦਾ ਕੀਤਾ ਜਾਵੇ। ਕੁਝ ਸਮੇਂ ਪਹਿਲਾਂ ਪੋਲਟਰੀ ਫ਼ਾਰਮਿੰਗ 'ਚ ਮੁਰਗੀਆਂ ਦੀਆਂ ਹੀ ਉਹ ਵੱਖ-ਵੱਖ ਕਿਸਮਾਂ ਦਾ ਸਹਾਇਕ ਖ਼ੇਤੀ ਫ਼ਾਰਮ ਸ਼ੁਰੂ ਕੀਤਾ। 

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, 6 ਮਹੀਨੇ ਦੇ ਪੁੱਤ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਸਾਜਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਦੇ ਨਾਲ ਮੁਰਗੀਆਂ ਦੇ ਮੀਟ ਅਤੇ ਆਂਡੇ ਦੀ ਫਾਰਮਿੰਗ ਕੀਤੀ ਗਈ ਹੈ ਅਤੇ ਉਸਦੇ ਨਾਲ ਹੀ ਕੁਝ ਹੋਰ ਕਿਸਮਾਂ ਵੀ ਲਿਆਂਦੀਆਂ ਗਈਆਂ ਜੋ ਆਮ ਤੌਰ 'ਤੇ ਬਾਜ਼ਾਰ 'ਚ ਮਿਲਦੀਆਂ ਨਹੀਂ ਹਨ। ਜਿਸ ਨਾਲ ਉਸ ਨੂੰ ਚੰਗਾ ਮੁਨਾਫ਼ਾ ਹੋ ਰਿਹਾ ਹੈ। ਉਸ ਨੇ ਕਿਹਾ ਕਿ ਹਰ ਕੰਮ 'ਚ ਵਾਧਾ ਉਦੋਂ ਹੀ ਹੁੰਦਾ ਹੈ ਜਦ ਤਕਨੀਕ ਨਾਲ ਕੀਤਾ ਜਾਵੇ ਅਤੇ ਉਸ ਨੇ ਵੀ ਉਹੀ ਕੀਤਾ ਹੈ। ਸਾਜਨਪ੍ਰੀਤ ਨੇ ਦੱਸਿਆ ਕਿ ਉਸ ਦਾ ਮੁਨਾਫ਼ਾ ਇੰਨਾ ਹੈ ਕਿ ਜੋ ਇਕ ਕੈਨੇਡਾ ਜਾ ਕੇ ਡਰਾਇਵਰੀ ਕਰ ਨੌਜਵਾਨ ਕਮਾ ਰਹੇ ਹਨ, ਉਹ ਆਪਣੇ ਪਰਿਵਾਰ ਅਤੇ ਘਰ 'ਚ ਰਹਿ ਕੇ ਉਨ੍ਹਾਂ ਨੌਜਵਾਨਾਂ ਨਾਲੋਂ ਘੱਟ ਮਿਹਨਤ ਕਰਕੇ ਕਮਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਖੇਤੀ ਧੰਦੇ 'ਚ ਉਸ ਦੇ ਪਰਿਵਾਰ ਦਾ ਵੱਡਾ ਸਾਥ ਹੈ ਅਤੇ ਉਹ ਆਪਣੇ ਇਸ ਫ਼ਾਰਮ ਨੂੰ ਆਉਣ ਵਾਲੇ ਸਮੇਂ 'ਚ ਹੋਰ ਵੱਡੇ ਪੱਧਰ ਤੇ ਲੈ ਕੇ ਜਾਵੇਗਾ।  

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News