ਅੰਮ੍ਰਿਤਸਰ ਦੇ GST ਹੈੱਡਕੁਆਰਟਰ ਦੀ ਇਮਾਰਤ ''ਚ ਲੱਗੀ ਭਿਆਨਕ ਅੱਗ
Tuesday, Apr 25, 2023 - 02:17 PM (IST)

ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਦੇ ਆਬਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਸਥਾਨਕ ਕਚਹਿਰੀ ਰੋਡ ’ਤੇ ਬੀਤੀ ਰਾਤ ਕਰੀਬ 9.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀਆਂ ਟੀਮਾਂ ਵਿਭਾਗ ਦੇ ਮੁੱਖ ਦਫਤਰ ਪਹੁੰਚੀਆਂ, ਜਦਕਿ ਨਗਰ ਨਿਗਮ ਦੇ ਫ਼ਾਇਰ ਬ੍ਰਿਗੇਡ ਨੂੰ ਵੀ ਦੂਜੇ ਪਾਸੇ ਤੋਂ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- 11 ਸਾਲਾ ਬੱਚੀ ਨੇ ਕਰ ਦਿਖਾਇਆ ਕਮਾਲ, ਬਣਾ ਦਿੱਤੀ ਅੱਖਾਂ ਦੀਆਂ ਬੀਮਾਰੀਆਂ ਦਾ ਪਤਾ ਲਗਾਉਣ ਵਾਲੀ ਐਪ
ਖ਼ਬਰ ਮਿਲਣ ਤੱਕ ਕਰ ਵਿਭਾਗ ਦੇ ਹੈੱਡਕੁਆਰਟਰ ਵਿਚ ਅੱਗ ਲੱਗੀ ਹੋਈ ਹੈ ਅਤੇ ਫ਼ਾਇਰ ਵਿਭਾਗ ਦੀਆਂ ਟੀਮਾਂ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ। ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕੁਝ ਵਿਭਾਗੀ ਕਰਮਚਾਰੀਆਂ ਨੂੰ ਪੁੱਛਣ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਟੈਕਸ ਵਿਭਾਗ ਦਾ ਇਹ ਹੈੱਡਕੁਆਰਟਰ ਅੰਮ੍ਰਿਤਸਰ ਦੇ ਕੋਰਟ ਰੋਡ ’ਤੇ ਕਿਚਲੂ ਚੌਂਕ ਤੋਂ ਅੱਧਾ ਕਿਲੋਮੀਟਰ ਪਹਿਲਾਂ ਸਥਿਤ ਹੈ। ਇਹ ਇਮਾਰਤ 100 ਸਾਲ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣੀ ਸੀ ਅਤੇ ਇੱਥੇ ਇਮਾਰਤ ਦੇ 70 ਫੀਸਦੀ ਤੋਂ ਵੱਧ ਕਮਰੇ ਲੱਕੜ ਦੀ ਛੱਤ ਉਪਰ ਹੀ ਬਣੇ ਹੋਏ ਹਨ, ਪੌੜੀਆਂ ਦੀ ਹਾਲਤ ਬਹੁਤ ਖ਼ਸਤਾ ਹੋ ਚੁੱਕੀ ਹੈ ਅਤੇ ਲੱਕੜ ਦਾ ਬਣਿਆ ਫਰਨੀਚਰ ਲਗਭਗ ਦੀਮਕ ਖਾ ਚੁੱਕਾ ਹੈ। ਇਹੀ ਕਾਰਨ ਹੈ ਕਿ ਸਿਰਫ਼ ਉਹ ਇਮਾਰਤਾਂ ਹੀ ਸ਼ਾਰਟ ਸਰਕਟ ਦਾ ਸ਼ਿਕਾਰ ਹੁੰਦੀਆਂ ਹਨ, ਜਿੱਥੇ ਲੱਕੜ ਦਾ ਬਹੁਤ ਸਾਰਾ ਕੰਮ ਹੁੰਦਾ ਹੈ ਅਤੇ ਇਮਾਰਤ ਪੁਰਾਣੀ ਹੋਣ ਕਾਰਨ ਬਿਜਲੀ ਸਿਸਟਮ ਮੁਰੰਮਤ ਦੀ ਸਰਵਿਸ ਨਹੀਂ ਉਪਲਬਧ ਹੁੰਦੀ ਹੈ।
ਇਹ ਵੀ ਪੜ੍ਹੋ- ਮੋਰਿੰਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਇਸ ਇਮਾਰਤ ਵਿਚ ਵੀਜ਼ਨਲ ਕਮਿਸ਼ਨਰ ਡੀ. ਈ. ਟੀ. ਸੀ. ਦਾ ਮੁੱਖ ਦਫ਼ਤਰ ਹੈ, ਜਿੱਥੇ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਬਟਾਲਾ, ਗੁਰਦਾਸਪੁਰ, ਪਠਾਨਕੋਟ ਆਦਿ ਸਰਹੱਦੀ ਜ਼ੋਨ ਇਸ ਦੇ ਦਾਇਰੇ ਵਿਚ ਆਉਂਦੇ ਹਨ। ਇਸ ਤੋਂ ਇਲਾਵਾ ਇਸ ਇਮਾਰਤ ਵਿਚ ਆਬਕਾਰੀ ਵਿਭਾਗ ਦਾ ਮੁੱਖ ਦਫ਼ਤਰ ਵੀ ਹੈ, ਜਦੋਂ ਕਿ ਦੋਵੇਂ ਜੀ. ਐਸ. ਟੀ.ਟੈਕਸੇਸ਼ਨ ਵਿਭਾਗ ਦੇ ਹੈੱਡਕੁਆਰਟਰ ਹਨ। ਇਸ ਇਮਾਰਤ ਵਿੱਚ ਜ਼ੋਨ ਆਉਂਦਾ ਹੈ। ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਆਬਕਾਰੀ ਵਿਭਾਗ ਦਾ ਅੰਮ੍ਰਿਤਸਰ (1) ਦਫ਼ਤਰ ਜਿਸ ਇਮਾਰਤ ਦੇ ਪਹਿਲੇ ਹਿੱਸੇ ਵਿੱਚ ਹੈ, ਉੱਥੇ ਹੀ ਬਾਹਰਲੇ ਹਿੱਸੇ ਨੂੰ ਅੱਗ ਲੱਗੀ ਹੋਈ ਹੈ। ਇੱਥੇ ਰਿਕਾਰਡ ਰੂਮ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।