ਤੇਜ਼ ਰਫਤਾਰ ਟਰੱਕ ਨੇ ਈ-ਰਿਕਸ਼ੇ ਨੂੰ ਮਾਰੀ ਟੱਕਰ, ਇਕ ਔਰਤ ਦੀ ਮੌਤ, 4 ਜ਼ਖਮੀ

Friday, Aug 21, 2026 - 04:23 PM (IST)

ਤੇਜ਼ ਰਫਤਾਰ ਟਰੱਕ ਨੇ ਈ-ਰਿਕਸ਼ੇ ਨੂੰ ਮਾਰੀ ਟੱਕਰ, ਇਕ ਔਰਤ ਦੀ ਮੌਤ, 4 ਜ਼ਖਮੀ

ਫਤਿਹਗੜ੍ਹ ਚੂੜੀਆਂ (ਸਾਰੰਗਲ, ਬਿਕਰਮਜੀਤ)- ਫਤਿਹਗੜ੍ਹ ਚੂੜੀਆਂ ਤੋਂ ਬਟਾਲਾ ਰੋਡ ’ਤੇ ਸਥਿਤ ਪਿੰਡ ਬੇਰੀਆਂਵਾਲ ਦੇ ਨਜ਼ਦੀਕ ਇਕ ਤੇਜ਼ ਰਫਤਾਰ ਟਰੱਕ ਵਲੋਂ ਇਕ ਈ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ ਗਈ, ਜਿਸਦੇ ਕਾਰਨ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 2 ਔਰਤਾਂ ਤੇ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਪੰਜਾਬ 'ਚ 38,00,00,000 ਦਾ ਨਸ਼ਾ ਬਰਾਮਦ, BSF ਨੂੰ ਵੇਖ ਫਰਾਰ ਹੋਏ ਤਸਕਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਦੇ ਏ.ਐੱਸ.ਆਈ ਬੂਟਾ ਸਿੰਘ ਨੇ ਦੱਸਿਆ ਕਿ ਪਿੰਡ ਖੋਖਰ ਤੋਂ ਧੰਨ ਕੌਰ ਪਤੀ ਜਗੀਰ ਸਿੰਘ ਵਾਸੀ ਲੁਧਿਆਣਾ ਆਪਣੀ ਬੇਟੀ ਬਲਜਿੰਦਰ ਕੌਰ, ਕੁਲਵਿੰਦਰ ਕੌਰ ਤੇ ਰਿਸ਼ਤੇਦਾਰ ਰਾਹੁਲ ਨਾਲ ਈ-ਰਿਕਸ਼ਾ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਜਾ ਰਹੇ ਸਨ ਕਿ ਜਦ ਉਹ ਪਿੰਡ ਬੇਰੀਆਂਵਾਲ ਦੇ ਨਜ਼ਦੀਕ ਪਹੁੰਚੇ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਈ ਰਿਕਸ਼ੇ ਨੂੰ ਟਰੱਕ ਮਾਰ ਦਿੱਤੀ, ਜਿਸ ਕਾਰਨ ਧੰਨ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਲਜਿੰਦਰ ਕੌਰ, ਕੁਲਵਿੰਦਰ ਕੌਰ, ਰਾਹੁਲ ਅਤੇ ਇਕ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਪੰਜਾਬ Weather: ਜਾਣੋ 22, 23 ਤੇ 24 ਅਗਸਤ ਤੱਕ ਦੀ ਵੱਡੀ ਭਵਿੱਖਬਾਣੀ

ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵਲੋਂ ਜ਼ਖਮੀ ਲੋਕਾਂ ਨੂੰ ਇਲਾਜ ਲਈ ਫਤਿਹਗੜ੍ਹ ਚੂੜੀਆਂ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਟਰੱਕ ਅਤੇ ਈ-ਰਿਕਸ਼ੇ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣੀ ਸੀ ਵੱਡੀ ਡਕੈਤੀ, ਪੁਲਸ ਨੇ ਐਨ ਮੌਕੇ ਪਾ'ਤੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News