ਅੰਮ੍ਰਿਤਸਰ ''ਚ ਲੁਟੇਰਿਆਂ ਦੀ ਦਹਿਸ਼ਤ, ਗੱਲੇ ’ਚੋਂ ਪੈਸੇ ਕੱਢਣ ਦਾ ਵਿਰੋਧ ਕਰਨ ’ਤੇ ਦੁਕਾਨਦਾਰ ਨੂੰ ਉਤਾਰਿਆ ਮੌਤ ਦੇ ਘਾਟ

Tuesday, Aug 22, 2023 - 11:21 AM (IST)

ਅੰਮ੍ਰਿਤਸਰ ''ਚ ਲੁਟੇਰਿਆਂ ਦੀ ਦਹਿਸ਼ਤ, ਗੱਲੇ ’ਚੋਂ ਪੈਸੇ ਕੱਢਣ ਦਾ ਵਿਰੋਧ ਕਰਨ ’ਤੇ ਦੁਕਾਨਦਾਰ ਨੂੰ ਉਤਾਰਿਆ ਮੌਤ ਦੇ ਘਾਟ

ਅੰਮ੍ਰਿਤਸਰ (ਜ.ਬ)- ਬੀਤੇ ਦਿਨ ਭੱਲਾ ਕਾਲੋਨੀ ਛੇਹਰਟਾ ਸਥਿਤ ਇਕ ਆਈਸਕ੍ਰੀਮ ਦੀ ਦੁਕਾਨ ’ਤੇ ਪੁੱਜੇ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਵੱਲੋਂ ਦੁਕਾਨ ਦੇ ਗੱਲੇ ਵਿਚ ਪਈ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਦੁਕਾਨਦਾਰ ਵੱਲੋਂ ਇਸ ਦਾ ਵਿਰੋਧ ਕਰਨ 'ਤੇ ਲੁਟੇਰਿਆਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ। ਮ੍ਰਿਤਕ ਦੁਕਾਨਦਾਰ ਰਜਿੰਦਰ ਕੁਮਾਰ ਕਾਲੀਆ ਜੋ ਬਿਜਲੀ ਵਿਭਾਗ ਵਿੱਚੋਂ ਬਤੌਰ ਐੱਸ. ਡੀ. ਓ. ਸੇਵਾਮੁਕਤ ਦੱਸਿਆ ਜਾ ਰਿਹਾ ਹੈ, ਨੂੰ ਹਸਪਤਾਲ ਲੈ ਕੇ ਜਾਣ ’ਤੇ ਡਾਕਟਰਾਂ ਵਲੋਂ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ

ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਹਮਲਾਵਰ, ਜਿੰਨ੍ਹਾਂ ਵਿੱਚੋਂ ਇਕ ਮੋਟਰਸਾਈਕਲ ’ਤੇ ਬੈਠਾ ਰਿਹਾ, ਜਦਕਿ ਦੋ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੋ ਗਏ ਅਤੇ ਕੋਈ ਸਾਮਾਨ ਲੈਣ ਬਹਾਨੇ ਦੁਕਾਨਦਾਰ ਨੂੰ ਉਲਝਾ ਕੇ ਗੱਲੇ ਵਿਚੋਂ ਪੈਸੇ ਕੱਢਣ ਲੱਗ ਪਏ। ਜਦੋਂ ਦੁਕਾਨਦਾਰ ਨੇ ਗੱਲੇ 'ਚੋਂ ਪੈਲੇ ਕੱਢਣ ਦਾ ਵਿਰੋਧ ਕੀਤੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਛੇਹਰਟਾ ਦੀ ਪੁਲਸ ਅਤੇ ਹੋਰ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਏ. ਸੀ. ਪੀ. ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਸੀ. ਸੀ. ਟੀ. ਵੀ ਫੁਟੇਜ਼ ਵਿਚ ਕੈਦ ਹੋਏ ਇਨ੍ਹਾਂ ਹਮਲਾਵਰਾਂ ਨੂੰ ਜਲਦ ਹੀ ਬੇਪਰਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News