ਅਣਪਛਾਤੇ ਵਿਅਕਤੀ ਨੇ ਸੀਨੀਅਰ ਭਾਜਪਾ ਆਗੂ ਦੀ ਗੱਡੀ ’ਤੇ ਚਲਾਈ ਗੋਲੀ, ਕੀਤੀ ਪੁਲਸ ਪ੍ਰੋਟੈਕਸ਼ਨ ਦੀ ਮੰਗ

Tuesday, Feb 28, 2023 - 11:43 AM (IST)

ਅਣਪਛਾਤੇ ਵਿਅਕਤੀ ਨੇ ਸੀਨੀਅਰ ਭਾਜਪਾ ਆਗੂ ਦੀ ਗੱਡੀ ’ਤੇ ਚਲਾਈ ਗੋਲੀ, ਕੀਤੀ ਪੁਲਸ ਪ੍ਰੋਟੈਕਸ਼ਨ ਦੀ ਮੰਗ

ਬਟਾਲਾ (ਸਾਹਿਲ)- ਬੀਤੀ ਰਾਤ ਸੀਨੀਅਰ ਭਾਜਪਾ ਆਗੂ ਦੀ ਗੱਡੀ ’ਤੇ ਕਿਸੇ ਅਣਪਛਾਤੇ ਵਲੋਂ ਗੋਲੀ ਚਲਾ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਥਾਣਾ ਸਿਟੀ ਵਿਖੇ ਦਿੱਤੀ ਲਿਖਤੀ ਦਰਖਾਸਤ ਵਿਚ ਸੀਨੀਅਰ ਭਾਜਪਾ ਆਗੂ ਅਤੇ ਪ੍ਰਸਿੱਧ ਸਨਅਤਕਾਰ ਇੰਦਰ ਸੇਖੜੀ ਵਾਸੀ ਰਾਮ ਤੀਰਥ ਰੋਡ ਬਟਾਲਾ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਉਹ ਆਪਣੇ ਇਕ ਦੋਸਤ ਦੀ ਧੀ ਦੇ ਵਿਆਹ ਸਮਾਗਮ ਨੂੰ ਅਟੈਂਡ ਕਰਨ ਲਈ ਜਾਣ ਵਾਸਤੇ ਘਰ ਵਿਚ ਤਿਆਰੀ ਕਰ ਰਹੇ ਸੀ। ਇਸੇ ਦੌਰਾਨ ਉਨ੍ਹਾਂ ਦੇ ਨੌਕਰ ਦੇ ਕਿਸੇ ਚੀਜ਼ ਦੇ ਵੱਜਣ ਦੀ ਆਵਾਜ਼ ਸੁਣੀ ਤਾਂ ਉਹ ਬਾਹਰ ਆਇਆ ਪਰ ਉਦੋਂ ਕੁਝ ਪਤਾ ਨਹੀਂ ਚੱਲਿਆ। ਇਸ ਤੋਂ ਬਾਅਦ ਉਹ ਸਮਾਗਮ ਲਈ ਰਵਾਨਾ ਹੋ ਗਏ ਅਤੇ ਅੱਜ ਸਵੇਰੇ ਨੌਕਰ ਗੱਡੀ ਦੀ ਸਾਫ਼-ਸਫ਼ਾਈ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਗੱਡੀ ਨੁਕਸਾਨੀ ਗਈ ਹੈ, ਜਿਸ ’ਤੇ ਉਨ੍ਹਾਂ ਚੈੱਕ ਕੀਤਾ ਪਰ ਗੱਡੀ ਦੇ ਨੁਕਸਾਨੇ ਜਾਣ ਦਾ ਕੋਈ ਕਾਰਨ ਪਤਾ ਨਹੀਂ ਚੱਲਿਆ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੀਤਾ ਕਤਲ

ਭਾਜਪਾ ਆਗੂ ਨੇ ਦੱਸਿਆ ਕਿ ਦੁਪਹਿਰ ਸਮੇਂ ਡੇਢ ਵਜੇ ਦੇ ਕਰੀਬ ਸਾਡੇ ਨੌਕਰ ਦੇ ਮੁੰਡੇ ਨੇ ਘਰ ਦੀ ਕੰਧ ਕੋਲ ਇਕ ਮੈਟਲ ਦੀ ਚੀਜ਼ ਪਈ ਦੇਖੀ ਅਤੇ ਸਾਡੇ ਕੋਲ ਲੈ ਕੇ ਆਇਆ, ਜਿਸ ਨੂੰ ਦੇਖ ਕੇ ਯਕੀਨ ਹੋਇਆ ਕਿ ਸਾਨੂੰ ਡਰਾਉਣ ਲਈ ਕਿਸੇ ਨੇ ਗੱਡੀ ’ਤੇ ਗੋਲੀ ਚਲਾਈ ਹੈ। ਇਸ ਦੌਰਾਨ ਇੰਦਰ ਸੇਖੜੀ ਨੇ ਮੰਗ ਕੀਤੀ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਕਰ ਕੇ ਤੁਰੰਤ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਮੈਨੂੰ ਸੁਰੱਖਿਆ ਲਈ ਪੁਲਸ ਪ੍ਰੋਟੈਕਸ਼ਨ ਮੁਹੱਈਆ ਕਰਵਾਈ ਜਾਵੇ। ਇਸ ਤੋਂ ਬਾਅਦ ਤੁਰੰਤ ਡੀ. ਐੱਸ. ਪੀ. ਸਿਟੀ ਲਲਿਤ ਕੁਮਾਰ ਦੇ ਧਿਆਨ ਹਿੱਤ ਸਾਰਾ ਮਾਮਲਾ ਲਿਆਂਦਾ। ਇਹ ਵੀ ਪਤਾ ਲੱਗਾ ਹੈ ਇਸ ਦੇ ਐੱਸ. ਐੱਚ. ਓ. ਸਿਟੀ ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ- ਜੇਲ੍ਹ ’ਚ ਮਾਰੇ ਗਏ ਗੈਂਗਸਟਰਾਂ ਦਾ ਹੋਇਆ ਪੋਸਟਮਾਰਟਮ, ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਲਾਸ਼ਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News