ਸੱਪ ਦੇ ਡੱਸਣ ਕਾਰਨ ਵਿਅਕਤੀ ਦੀ ਮੌਤ, ਤਿੰਨ ਪੁੱਤ ਤੇ ਇਕ ਧੀ ਨੂੰ ਛੱਡ ਗਿਆ ਮ੍ਰਿਤਕ

Friday, Nov 08, 2024 - 11:27 AM (IST)

ਸੱਪ ਦੇ ਡੱਸਣ ਕਾਰਨ ਵਿਅਕਤੀ ਦੀ ਮੌਤ, ਤਿੰਨ ਪੁੱਤ ਤੇ ਇਕ ਧੀ ਨੂੰ ਛੱਡ ਗਿਆ ਮ੍ਰਿਤਕ

ਚੋਹਲਾ ਸਾਹਿਬ (ਬਲਦੇਵ)-ਬਲਾਕ ਚੋਹਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਰਾਣੀਵਲਾਹ ਵਿਖੇ ਇਕ ਆਦਮੀ ਨੂੰ ਸੱਪ ਦੇ ਕੱਟਣ ਨਾਲ ਮੌਕੇ ’ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚ ਨਿਸ਼ਾਨ ਸਿੰਘ ਰਾਣੀਵਲਾਹ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਮਜ਼ਦੂਰ ਰਾਖਾ ਸਿੰਘ ਪੁੱਤਰ ਦਮੜੀ ਸਿੰਘ ਵਾਸੀ ਰਾਣੀਵਲਾਹ ਜੋ ਕਿ ਖੇਤਾਂ ’ਚ ਬਾਸਮਤੀ ਦੀ ਫਸਲ ਦੇ ਬੰਨੇ ਕੱਟ ਰਿਹਾ ਸੀ ਕਿ ਢੇਰੀ ਦੇ ਥੱਲੇ ਬੈਠੇ ਹੋਏ ਸੱਪ ਨੇ ਅਚਾਨਕ ਉਸ ਨੂੰ ਕੱਟ ਲਿਆ ਤੇ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ 3 ਛੁੱਟੀਆਂ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

ਰਾਖਾ ਸਿੰਘ ਆਪਣੇ ਪਿੱਛੇ ਤਿੰਨ ਬੇਟੇ ਅਤੇ ਇਕ ਧੀ ਨੂੰ ਛੱਡ ਗਿਆ ਹੈ। ਸਰਪੰਚ ਨਿਸ਼ਾਨ ਸਿੰਘ ਸਮੇਤ ਹੋਰ ਮੋਹਤਬਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਪ੍ਰਸ਼ਾਸਨ ਤੋਂ ਰੱਖਾ ਸਿੰਘ ਦੇ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦਾ ਅੰਤਿਮ ਸੰਸਕਾਰ ਪਿੰਡ ਰਾਣੀਵਲਾਹ ਵਿਖੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਗੰਦਾ ਧੰਦਾ, 2 ਕੁੜੀਆਂ ਸਮੇਤ 7 ਫੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News