ਮੋਟਰਸਾਈਕਲ ''ਤੇ ਸਵਾਰ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਕੇ ''ਤੇ ਮੌਤ

Saturday, Jul 27, 2024 - 06:23 PM (IST)

ਮੋਟਰਸਾਈਕਲ ''ਤੇ ਸਵਾਰ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਕੇ ''ਤੇ ਮੌਤ

ਅੰਮ੍ਰਿਤਸਰ (ਜ.ਬ)-ਲੁਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ (ਪਿਉ-ਪੁੱਤਰ) ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ (ਪੁੱਤਰ) ਦੀ ਮੌਤ ਹੋ ਗਈ ਅਤੇ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਪਿੰਡ ਢੱਪਈ ਦੇ ਕੋਲ ਸਥਿਤ ਭੂਤਨਪੁਰਾ ਦੇ ਰਹਿਣ ਵਾਲੇ 32 ਸਾਲਾ ਰਣਜੀਤ ਸਿੰਘ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਪਿਤਾ ਦੀ ਪਛਾਣ ਰਮੇਸ਼ ਵਜੋਂ ਹੋਈ ਹੈ। ਪੁਲਸ ਨੇ ਟਰੱਕ ਨੂੰ ਆਪਣੇ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ- ਹੁਣ ਹਾਈਟੈੱਕ ਹੋਵੇਗਾ ਪਠਾਨਕੋਟ, ਲਗਾਤਾਰ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਅਲਰਟ 'ਤੇ ਸੁਰੱਖਿਆ ਏਜੰਸੀਆਂ

ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇ ਪਿਉ-ਪੁੱਤਰ ਦੁਪਹਿਰ ਵੇਲੇ ਆਪਣੇ ਘਰ ਤੋਂ ਪੰਪ ਬੋਰ ਕਰਨ ਵਾਲੀ ਥਾਂ ਦੇਖਣ ਜਾ ਰਹੇ ਸੀ ਤਾਂ ਜਦੋਂ ਉਹ ਲੋਹਾਰਕਾ ਰੋਡ ’ਤੇ ਪਹੁੰਚੇ ਤਾਂ ਨੇੜੇ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਟਰੱਕ ਦੇ ਟਾਇਰ ਵਿਚ ਮੋਟਰਸਾਈਕਲ ਦਾ ਹੈਂਡਲ ਫੱਸ ਗਿਆ। ਇਸ ਕਾਰਨ ਮੋਟਰਸਾਈਕਲ ਸਵਾਰ ਰਣਜੀਤ ਅਤੇ ਰਮੇਸ਼ ਦੋਵੇਂ ਹੇਠਾਂ ਡਿੱਗ ਗਏ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਰਾਜਾ ਵੜਿੰਗ ਦਾ ਬਿਆਨ ਆਇਆ ਸਾਹਮਣੇ

ਇਸ ਦੌਰਾਨ ਟਰੱਕ ਦਾ ਇਕ ਟਾਇਰ ਰਣਜੀਤ ਦੇ ਉਪਰ ਚੜ੍ਹ ਗਿਆ, ਜਿਸ ਕਾਰਨ ਰਣਜੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਰਮੇਸ਼ ਵੀ ਜ਼ਖਮੀ ਹੋ ਗਿਆ। ਪੁਲਸ ਚੌਕੀ ਗੁੰਮਟਾਲਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਰਮੇਸ਼ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਡਰਾਈਵਰ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਹੁਣ ਸ਼ਰਾਬ ਪੀ ਕੇ ਤੇ ਗਲਤ ਢੰਗ ਨਾਲ ਕਾਰ ਪਾਰਕ ਕਰਨ ਵਾਲਿਆਂ ਦੀ ਖੈਰ ਨਹੀਂ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News