ਅੰਮ੍ਰਿਤਸਰ ''ਚ ਬੱਸ ਦੀਆਂ ਬ੍ਰੇਕਾਂ ਫ਼ੇਲ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, 24 ਸਵਾਰੀਆਂ ਜ਼ਖ਼ਮੀ

04/27/2023 11:13:10 AM

ਅੰਮ੍ਰਿਤਸਰ (ਜਸ਼ਨ)- ਬੱਸ ਸਟੈਂਡ ਦੇ ਬਾਹਰ ਇਕ ਪ੍ਰਾਈਵੇਟ ਬੱਸ ਦੀ ਅਚਾਨਕ ਬ੍ਰੇਕਾਂ ਫੇਲ ਹੋਣ ਕਾਰਨ ਵੱਡਾ ਹਾਦਸਾ ਹੋਇਆ ਹੈ। ਜਾਣਕਾਰੀ ਅਨੁਸਾਰ ਬੱਸ ਵਿਚ 50 ਦੇ ਕਰੀਬ ਸਵਾਰੀਆਂ ਮੌਜੂਦ ਸਨ, ਜਿਨ੍ਹਾਂ ਵਿੱਚੋਂ 24 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਆਲੇ-ਦੁਆਲੇ ਦੇ ਲੋਕਾਂ  ਜ਼ਖ਼ਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖ਼ਲ ਕਰਵਾਇਆ। ਇਹ ਘਟਨਾ ਅੰਮ੍ਰਿਤਸਰ ਬੱਸ ਸਟੈਂਡ ਨੇੜੇ ਰਾਮ ਤਲਾਈ ਚੌਂਕੀ ਦੀ ਹੈ, ਇਹ ਬੱਸ, ਬੱਸ ਸਟੈਂਡ ਵਾਲੇ ਪਾਸੇ ਤੋਂ ਆ ਰਹੀ ਸੀ ਜਦੋਂ ਬੱਸ ਸ਼ਹਿਰ ਦੇ ਵਿਅਸਤ ਚੌਂਕ ਤੋਂ ਰਾਮ ਤਲਾਈ ਚੌਂਕ ਨੇੜੇ ਪੁੱਜੀ ਤਾਂ ਅਚਾਨਕ ਇਸ ਦੀਆਂ ਬ੍ਰੇਕਾਂ ਫ਼ੇਲ ਹੋ ਗਈਆਂ। ਡਰਾਈਵਰ ਨੇ ਮੌਕਾ ਸੰਭਾਲਦਿਆਂ ਬੱਸ ਨੂੰ ਰੋਕਦਿਆਂ ਰੋਕਦਿਆਂ ਇੱਕ ਪਿੱਲਰ ਦੀ ਮਦਦ ਨਾਲ ਬੱਸ ਨੂੰ ਰੋਕਿਆ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਟਰੱਕ ਡਰਾਈਵਰ ਦੀ ਮੌਤ

ਚਸ਼ਮਦੀਦਾਂ ਅਨੁਸਾਰ ਘਟਨਾ ਸਮੇਂ ਬੱਸ ਦੀ ਰਫ਼ਤਾਰ 20 ਤੋਂ 25 ਕਿਲੋਮੀਟਰ ਦੇ ਕਰੀਬ ਦੱਸੀ ਜਾਂਦੀ ਹੈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬੱਸ ਫਲਾਈਓਵਰ ਹੇਠਾਂ ਬਣੇ ਪਿੱਲਰ ਨਾਲ ਟਕਰਾਉਣ ਤੋਂ ਬਾਅਦ ਕਰੀਬ 24 ਸਵਾਰੀਆਂ ਜ਼ਖ਼ਮੀ ਹੋ ਗਈਆਂ। ਚੌਕ ’ਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਤੁਰੰਤ ਨੇੜੇ ਦੇ ਹਸਪਤਾਲ ਤੋਂ ਐਂਬੂਲੈਂਸ ਮੰਗਵਾ ਕੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ। ਇਸ ਦੇ ਨਾਲ ਹੀ ਨਜ਼ਦੀਕੀ ਥਾਣੇ ਤੋਂ ਮੌਕੇ ’ਤੇ ਪਹੁੰਚੀ ਪੁਲਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ 'ਚ ਤਬਦੀਲ ਕਰਨ 'ਤੇ ਤਰੁਣ ਚੁੱਘ ਨੇ ਦਿੱਤੀ ਪ੍ਰਤੀਕਿਰਿਆ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News