ਕਾਰ ਦਾ ਸੰਤੁਲਨ ਵਿਗੜਣ ਕਾਰਨ ਹੋਇਆ ਵੱਡਾ ਹਾਦਸਾ, ਪਲਟੀਆਂ ਖਾਂਦੀ ਨਾਲੇ ''ਚ ਡਿੱਗੀ
Thursday, Aug 08, 2024 - 11:52 AM (IST)

ਬਮਿਆਲ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਦਾ ਕਸਬਾ ਬਮਿਆਲ ਤੋਂ ਕਠੂਆ ਲਿੰਕ ਸੜਕ 'ਤੇ ਸਥਿਤ ਪਿੰਡ ਮਨਵਾਲ ਵਿਖੇ ਇੱਕ ਕਾਰ ਦਾ ਸੰਤੁਲਨ ਵਿਗੜਣ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ 'ਚ ਕਾਰ ਸਵਾਰ ਵਾਲ-ਵਾਲ ਬਚਿਆ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ
ਜਾਣਕਾਰੀ ਅਨੁਸਾਰ ਕਸਬਾ ਬਮਿਆਲ ਤੋਂ ਕਰੀਬ ਤਿੰਨ ਕਿਲੋਮੀਟਰ ਦੂਰੀ 'ਤੇ ਪਿੰਡ ਮਨਵਾਲ ਦੇ ਨਜ਼ਦੀਕ ਬੁਮਿਆਲ ਤੋਂ ਕਠੂਆ ਸੜਕ ਦਾ ਇੱਕ ਤਿੱਖਾ ਮੋੜ ਹੋਣ ਕਰਕੇ ਅਕਸਰ ਹੀ ਕੁਝ ਵਾਹਨ ਸਵਾਰ ਇਸ ਜਗ੍ਹਾ 'ਤੇ ਸੰਤੁਲਨ ਖੋਹ ਲੈਂਦੇ ਹਨ । ਜਿਸ ਦੇ ਚਲਦੇ ਹੁਣ ਤੱਕ ਪੰਜ ਹਾਦਸੇ ਬੀਤੇ ਦਿਨ ਹੋ ਚੁੱਕੇ ਹਨ ਅਤੇ ਪੰਜਾਂ ਹਾਦਸਿਆਂ ਵਿੱਚ ਵੀ ਇਸ ਜਗ੍ਹਾ 'ਤੇ ਕਾਰ ਦੀ ਟੱਕਰ ਜਾਂ ਕਾਰ ਦੇ ਪਲਟਣ ਦਾ ਸਮਾਚਾਰ ਸਾਹਮਣੇ ਆਇਆ ਹੈ ।
ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ
ਇਸੇ ਤਰ੍ਹਾਂ ਹੀ ਅੱਜ ਇੱਕ ਵਾਰ ਫਿਰ ਕਠੂਆ ਤੋਂ ਬਮਿਆਲ ਆ ਰਹੇ ਇੱਕ ਬੈਂਕ ਮੁਲਾਜ਼ਮ ਆਲਟੋ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਹ ਕਾਰ ਸੜਕ ਤੋਂ ਉਤਰ ਕੇ ਇੱਕ ਨਾਲੇ 'ਚ ਪਲਟ ਗਈ ।ਜਿਸ ਦੌਰਾਨ ਪਿੰਡ ਵਾਸੀਆਂ ਵੱਲੋਂ ਕਾਰ ਡਰਾਈਵਰ ਨੂੰ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਬਾਹਰ ਕੱਢ ਲਿਆ ਗਿਆ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ। ਸਮੂਹ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜਗ੍ਹਾ 'ਤੇ ਮੋੜ ਹੋਣ ਕਰਕੇ ਅਕਸਰ ਸੜਕਾਂ ਹਾਦਸੇ ਹੋ ਰਹੇ ਹਨ। ਸੜਕੀ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਕੋਈ ਕਦਮ ਚੁੱਕਣਾ ਚਾਹੀਦਾ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ- ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਅੰਦਰ ਦਾਖ਼ਲ ਹੋ ਕੇ ਕਰ ਗਏ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8