ਨਾੜ ਨੂੰ ਲਗਾਈ ਅੱਗ ਨਾਲ ਵੱਡੀ ਗਿਣਤੀ ’ਚ ਦਰੱਖਤ ਝੁਲਸੇ
Thursday, May 23, 2024 - 04:31 PM (IST)
ਚੋਗਾਵਾਂ (ਹਰਜੀਤ)-ਕਿਸਾਨਾਂ ਵੱਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਖ਼ਤਮ ਕਰਨ ਲਈ ਲਗਾਈ ਗਈ ਅੱਗ ਨਾਲ ਸੜਕਾਂ ਦੇ ਆਲੇ-ਦੁਆਲੇ ਅਤੇ ਖੇਤਾਂ ਵਿਚ ਖੜ੍ਹੇ ਰੁਖ ਬੁਰੀ ਤਰ੍ਹਾਂ ਨਲ ਝੁਲਸ ਗਏ ਹਨ। ਕਈ ਰੁੱਖ ਤਾਂ ਇੰਨੇ ਜ਼ਿਆਦਾ ਸੜ ਚੁੱਕੇ ਹਨ ਕਿ ਉਹ ਦੁਬਾਰਾ ਹਰੇ ਹੋਣ ਦੀ ਹਾਲਤ ਵਿਚ ਵੀ ਨਹੀਂ ਰਹੇ। ਇਸ ਦਾ ਜਿੱਥੇ ਵਾਤਾਵਰਣ ’ਤੇ ਬਹੁਤ ਬੁਰਾ ਅਸਰ ਹੈ ਰਿਹਾ ਹੈ, ਉੱਥੇ ਵਾਤਾਵਰਣ ਪ੍ਰੇਮੀ ਵੀ ਡਾਢੇ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- 20 ਦਿਨ ਪਹਿਲਾਂ ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 2 ਮਾਸੂਮ ਬੱਚਿਆਂ ਦਾ ਪਿਓ ਸੀ ਮ੍ਰਿਤਕ
ਇਸ ਸਬੰਧੀ ਵਾਤਾਵਰਣ ਪ੍ਰੇਮੀ ਕਰਨਰਾਜ ਸਿੰਘ, ਫਤਿਹ ਸਿੰਘ ਨੇ ਕਿਹਾ ਕਿ ਨਾੜ ਨੂੰ ਅੱਗ ਨਾਲ ਜਿੱਥੇ ਦਰੱਖਤਾਂ ਦਾ ਨੁਕਸਾਨ ਹੰਦਾ ਹੈ, ਉੱਥੇ ਸੜਕ ’ਤੇ ਆਉਣ ਜਾਣ ਵਾਲੇ ਰਾਹਗੀਰ ਵੀ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ ਅਤੇ ਜ਼ਮੀਨ ਉਪਜਾਊ ਸ਼ਕਤੀ ਵੀ ਘਟਦੀ ਹੈ ਅੱਜ ਕੱਲ ਪੈ ਰਹੀ ਅੰਤਾਂ ਦੀ ਗਰਮੀ ਵੀ ਇਸੇ ਦੀ ਦੇਣ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਕਣਕ ਦੇ ਰਹਿੰਦ ਖੂੰਹਦ ਨੰ ਅੱਗ ਲਗਾਉਣ ਤੋਂ ਬਿਨਾਂ ਨਹੀਂ ਰਹਿ ਸਕਦੇ ਤਾਂ ਘੱਟ ਤੋਂ ਘੱਟ ਸੜਕਾਂ ਅਤੇ ਦਰੱਖਤਾਂ ਦੇ ਨੇੜੇ ਜ਼ਮੀਨ ਨੂੰ ਵਾਹ ਦਿੱਤਾ ਜਾਵੇ ਤਾ ਕਿ ਦਰਖਤਾਂ ਨੂੰ ਸੜਨ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਨੌਜਵਾਨ ਫਸਿਆ ਕਸੂਤਾ, ਬਿਨਾਂ ਕਸੂਰ ਹੋਈ ਜੇਲ੍ਹ, ਮਾਮਲਾ ਜਾਣ ਹੋਵੋਗੇ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8