ਪੰਜਾਬ 'ਚ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਵੱਜਿਆ ਡਾਕਾ

Sunday, Jan 19, 2025 - 03:13 PM (IST)

ਪੰਜਾਬ 'ਚ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਵੱਜਿਆ ਡਾਕਾ

ਅਜਨਾਲਾ (ਗੁਰਜੰਟ, ਬਾਠ)- ਸਾਡੇ ਸਥਾਨਿਕ ਸ਼ਹਿਰ ਅਜਨਾਲਾ ਦੇ ਮੇਨ ਬਾਜ਼ਾਰ ਵਿੱਚ ਸਥਿਤ ਦੀਪਕ ਜਿਊਲਰਜ਼ ਦੀ ਦੁਕਾਨ  'ਤੇ ਦਿਨ-ਦਿਹਾੜੇ ਡਾਕਾ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਕੁਲਦੀਪ ਸਿੰਘ ਉਰਫ ਦੀਪਕ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਗਾਹਕਾਂ ਵੱਲੋਂ ਆਏ ਸੋਨੇ ਅਤੇ ਚਾਂਦੀ ਦੇ ਗਹਿਣੇ ਪਾਲਿਸ਼ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਦੋ ਵਿਅਕਤੀ ਅੰਦਰ ਆਏ ਜਿਨ੍ਹਾਂ ਨੇ ਰਿਵਾਲਵਰ ਦਿਖਾ ਕੇ ਜਾਨੋ ਮਾਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਜੋ ਵੀ ਕੁਝ ਹੈ ਸਾਡੇ ਹਵਾਲੇ ਕਰ ਦਿਓ।

ਇਹ ਵੀ ਪੜ੍ਹੋ-  ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ

ਇਸ ਦੌਰਾਨ ਕਾਊਂਟਰ ਤੇ ਅਲਮਾਰੀ 'ਚ ਪਏ ਸੋਨੇ ਦੇ ਗਹਿਣੇ ਜਿਸ ਵਿੱਚ ਕਰੀਬ 13 ਤੋਲੇ ਸੋਨਾ ਅਤੇ 6 ਕਿਲੋ ਚਾਂਦੀ ਸਮੇਤ 50 ਹਜ਼ਾਰ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ।  ਇਹ ਘਟਨਾ ਵਾਪਰਨ ਤੋਂ ਬਾਅਦ ਪੁਲਸ ਥਾਣਾ ਅਜਨਾਲਾ ਦੇ ਮੁੱਖ ਅਫਸਰ ਸਤਪਾਲ ਸਿੰਘ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। 

ਇਹ ਵੀ ਪੜ੍ਹੋ- ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News