ਕਰੈਕਟਰ ਨੂੰ ਲੈ ਕੇ ਕੁੜੀ ਦੀ ਕੀਤੀ ਮਾਰਕੁੱਟ, 4 ਖਿਲਾਫ ਪਰਚਾ ਦਰਜ

Friday, May 31, 2024 - 12:30 PM (IST)

ਕਰੈਕਟਰ ਨੂੰ ਲੈ ਕੇ ਕੁੜੀ ਦੀ ਕੀਤੀ ਮਾਰਕੁੱਟ, 4 ਖਿਲਾਫ ਪਰਚਾ ਦਰਜ

ਤਰਨਤਾਰਨ(ਰਮਨ)- ਔਰਤਾਂ ਨਾਲ ਮਾਰਕੁੱਟ ਕਰਨ ਕੱਪੜੇ ਪਾੜਨ ਅਤੇ ਪੇਟੀ ’ਚੋਂ ਪੜ੍ਹਾਈ ਦੇ ਸਰਟੀਫਿਕੇਟ, ਪਾਸਪੋਰਟ ,10 ਹਜ਼ਾਰ ਦੀ ਨਕਦੀ ਆਦਿ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਝਬਾਲ ਦੀ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਰਸ਼ਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਠੱਠਗੜ੍ਹ ਨੇ ਥਾਣਾ ਝਬਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਠੱਠਗੜ੍ਹ ਵਿਖੇ ਰਹਿ ਰਹੇ ਹਨ।

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ

ਬੀਤੀ 24 ਮਈ ਦੀ ਸ਼ਾਮ 7:30 ਵਜੇ ਉਹ ਅਤੇ ਉਸ ਦੀ ਭੈਣ ਬਾਹਰ ਖੜ੍ਹੀਆਂ ਸਨ ਤਾਂ ਉਸਦੇ ਮਾਮੇ ਦਾ ਮੁੰਡੇ ਨਰਿੰਦਰ ਸਿੰਘ ਆਉਂਦਿਆਂ ਸਾਰ ਹੀ ਉਸ ਦੀ ਮਾਰਕੁੱਟ ਕਰਨ ਲੱਗ ਪਿਆ, ਜਿਸ ਨੇ ਉਸਦੇ ਪੇਟ ਵਿਚ ਲੱਤਾਂ ਮਾਰੀਆਂ ਅਤੇ ਉਸਦੇ ਵਾਲਾਂ ਨੂੰ ਖਿੱਚ ਧੂਹ ਕੀਤੀ। ਇਸ ਦੌਰਾਨ ਜਦੋਂ ਉਸਦੀ ਭੈਣ ਜਸ਼ਨਪ੍ਰੀਤ ਕੌਰ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉਸਦੇ ਮਾਮਾ ਸੁਖਦੇਵ ਸਿੰਘ ਅਤੇ ਉਸਦਾ ਮੁੰਡਾ ਸ਼ਮਸ਼ੇਰ ਸਿੰਘ ਵੀ ਉਥੇ ਆ ਗਏ ਜਿਨ੍ਹਾਂ ਵੱਲੋਂ ਉਸਦੀ ਭੈਣ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਟੀ ਸ਼ਰਟ ਵੀ ਪਾੜ ਦਿੱਤੀ।

ਇਸ ਦੌਰਾਨ ਉਸ ਦੀ ਮਾਤਾ ਰਜਵੰਤ ਕੌਰ ਜਦੋਂ ਛੁਡਵਾਉਣ ਲਈ ਅੱਗੇ ਹੋਈ ਤਾਂ ਉਸਦੀ ਮਾਰਕੁੱਟ ਵੀ ਕੀਤੀ, ਵਜਹਾ ਰੰਜਿਸ਼ ਇਹ ਹੈ ਕੀ ਉਸਦੇ ਕਰੈਕਟਰ ਉਪਰ ਗਲਤ ਇਲਜ਼ਾਮ ਲਗਾਉਂਦੇ ਹਨ ਅਤੇ ਉਸਦੀ ਨਾਨੀ ਵੱਲੋਂ ਉਸਦੀ ਮਾਤਾ ਨੂੰ ਦਿੱਤੀ ਇਕ ਕਿੱਲਾ ਪੰਜ ਕਨਾਲ ਜ਼ਮੀਨ ਉਪਰ ਕਬਜ਼ਾ ਕਰਨਾ ਚਾਹੁੰਦੇ ਹਨ। ਅਰਸ਼ਦੀਪ ਕੌਰ ਨੇ ਦੱਸਿਆ ਕਿ ਇਸ ਮਾਰਕੁੱਟ ਤੋਂ ਬਾਅਦ ਉਹ ਉਸਦੀ ਭੈਣ ਅਤੇ ਮਾਤਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਰਹਿ ਰਹੀਆਂ ਹਨ। ਬੀਤੀ 28 ਮਈ ਨੂੰ ਜਦੋਂ ਉਹ ਆਪਣੇ ਘਰ ਗਈਆਂ ਤਾਂ ਘਰ ਦਾ ਤਾਲਾ ਤੋੜ ਕੇ ਕਮਰੇ ਵਿਚ ਪਈ ਪੇਟੀ ’ਚੋਂ ਉਸਦੀ ਭੈਣ ਦਾ ਪਾਸਪੋਰਟ, ਪੜ੍ਹਾਈ ਦੇ ਸਰਟੀਫਿਕੇਟ, ਐੱਫ. ਡੀ. ਅਤੇ 10,000 ਰੁਪਏ ਚੋਰੀ ਹੋ ਚੁੱਕੇ ਸਨ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਝਬਾਲ ਦੇ ਏ. ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਰਿੰਦਰ ਸਿੰਘ ਉਰਫ ਸੋਨੂ ਪੁੱਤਰ ਗੁਰਦਿੱਤ ਸਿੰਘ, ਸੁਖਦੇਵ ਸਿੰਘ ਪੁੱਤਰ ਬਹਾਲ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਸੁਖਦੇਵ ਸਿੰਘ, ਗੁਰਦੇਵ ਸਿੰਘ ਪੁੱਤਰ ਬਹਾਲ ਸਿੰਘ ਸਾਰੇ ਵਾਸੀਆਨ ਪਿੰਡ ਠੱਠਗੜ੍ਹ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News