ਜੰਡਿਆਲਾ ਗੁਰੂ ’ਚ ਮੋਟਰਸਾਈਕਲ ਚੋਰਾਂ ਦਾ ਗਿਰੋਹ ਸਰਗਰਮ, ਰੋਜ਼ਾਨਾ ਹੋ ਰਹੀਆਂ ਚੋਰੀਆਂ

Thursday, Jul 18, 2024 - 05:52 PM (IST)

ਜੰਡਿਆਲਾ ਗੁਰੂ (ਸੁਰਿੰਦਰ/ਸ਼ਰਮਾ)- ਜੰਡਿਆਲਾ ਗੁਰੂ ਸ਼ਹਿਰ ਵਿੱਚ ਮੋਟਰਸਾਈਕਲ ਚੋਰਾਂ ਦਾ ਗਿਰੋਹ ਸਰਗਰਮ ਹੈ। ਮੋਟਰਸਾਈਕਲ ਚੋਰ ਹਰ ਰੋਜ਼ ਕਿਸੇ ਨਾ ਕਿਸੇ ਗਲੀ-ਮੁੱਹਲੇ ਵਿੱਚੋਂ ਬੇਖੌਫ ਮੋਟਰਸਾਈਕਲ ਚੋਰੀ ਕਰ ਕੇ ਲੈ ਜਾਂਦੇ ਹਨ। ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨਾਲ ਸ਼ਹਿਰ ਜੰਡਿਆਲਾ ਗੁਰੂ ਦੇ ਵਾਸੀਆਂ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ ਦਿਨ ਪੁਲਸ ਵੱਲੋਂ ਸ਼ਹਿਰ ਸੀਲ ਕਰਨ ਦੇ ਬਾਵਜੂਦ ਵੀ ਮੋਟਰਸਾਈਕਲ ਚੋਰੀ ਹੋ ਜਾਣਾ ਕਿਤੇ ਨਾ ਕਿਤੇ ਸ਼ੰਕਾ ਪੈਦਾ ਕਰਦਾ ਹੈ ਅਤੇ ਚੋਰਾਂ ਦੇ ਹੌਂਸਲੇ ਬੁਲੰਦ ਹਨ। ਚੋਰਾਂ ਵਲੋਂ ਕਿਸੇ ਨਾ ਕਿਸੇ ਬਾਜ਼ਾਰ ਵਿੱਚੋਂ ਘਰ ਦੇ ਬਾਹਰੋਂ, ਬੈਂਕ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ- ਮਾਣਹਾਨੀ ਮਾਮਲੇ 'ਚ ਬਿਕਰਮ ਮਜੀਠੀਆ ਮਾਨਯੋਗ ਅਦਾਲਤ 'ਚ ਹੋਏ ਪੇਸ਼

ਚੋਰਾਂ ਵੱਲੋਂ ਬੀਤੀ ਰਾਤ ਗਲੀ ਨਾਈਆਂ ਵਾਲੀ ਵਿੱਚੋਂ ਇੱਕ ਸਪਲੈਂਡਰ ਰੰਗ ਕਾਲਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ, ਐਲੀਮੈਂਟਰੀ ਸਕੂਲ ਨੰਬਰ 3 ਦੇ ਬਾਹਰੋਂ ਸੀ. ਸੀ. ਟੀ. ਵੀ ਕੈਮਰਾ ਲਗਾਉਣ ਆਏ ਦਾ ਲਾਲ ਰੰਗ ਦਾ ਮੋਟਰਸਾਈਕਲ ਚੋਰੀ ਕੀਤਾ ਗਿਆ ਪਰ ਇਹਨਾਂ ਵਿਚੋਂ ਹਾਲੇ ਤੱਕ ਕੋਈ ਵੀ ਚੋਰ ਕਾਬੂ ਨਹੀਂ ਹੋਇਆ ਅਤੇ ਨਾਂ ਹੀ ਮੋਟਰਸਾਈਕਲ ਫੜਿਆ ਗਿਆ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਹੈ। ਲੋਕਾਂ ਪੁਲਸ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜਿਆ ਜਾਵੇ। ਸ਼ਹਿਰ ਦੇ ਮੇਨ ਚੋਂਕ ਵਿੱਚ ਨਾਕੇ ਲਗਾਏ ਜਾਣ।

ਇਹ ਵੀ ਪੜ੍ਹੋ- ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਦੀ ਰੇਡ ਦੇਖ 2 ਥਾਈ ਕੁੜੀਆਂ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News