ਚਾਈਨਾ ਡੋਰ ਹੋਈ ਖ਼ਤਰਨਾਕ ਸਾਬਿਤ, ਗੁਰਦਾਸਪੁਰ 'ਚ ਪਤੰਗ ਉਡਾਉਂਦਾ ਬੱਚਾ ਘਰ ਦੀ ਛੱਤ ਤੋਂ ਡਿੱਗ ਕੇ ਹੋਇਆ ਜ਼ਖ਼ਮੀ

Sunday, Dec 11, 2022 - 12:56 PM (IST)

ਚਾਈਨਾ ਡੋਰ ਹੋਈ ਖ਼ਤਰਨਾਕ ਸਾਬਿਤ, ਗੁਰਦਾਸਪੁਰ 'ਚ ਪਤੰਗ ਉਡਾਉਂਦਾ ਬੱਚਾ ਘਰ ਦੀ ਛੱਤ ਤੋਂ ਡਿੱਗ ਕੇ ਹੋਇਆ ਜ਼ਖ਼ਮੀ

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਲੋਹੜੀ ਤੋਂ ਪਹਿਲਾਂ ਹੀ ਬੱਚੇ ਪਤੰਗ ਉਡਾਉਣ ਲੱਗ ਜਾਂਦੇ ਹਨ, ਉੱਥੇ ਬਾਜ਼ਾਰਾਂ 'ਚ ਸ਼ਰੇਆਮ ਵਿਕ ਰਹੀ ਪਲਾਸਟਿਕ ਡੋਰ ( ਚਾਈਨਾ ਡੋਰ ) ਬੱਚਿਆਂ ਦੀਆਂ ਜਾਨਾਂ ਲਈ ਵੱਡਾ ਖ਼ਤਰਾ ਹਨ। ਲਗਾਤਾਰ ਚਾਈਨਾ ਡੋਰ ਦੀ ਰੋਕ ਲਈ ਲੋਕਾਂ ਵਲੋਂ ਅਵਾਜ਼ ਉਠਾਈ ਜਾਂਦੀ ਹੈ। ਪ੍ਰਸ਼ਾਸ਼ਨ ਵਲੋਂ ਭਾਵੇਂ ਹੀ ਪਾਬੰਦੀ ਹੈ ਪਰ ਉਸ ਦੇ ਬਾਵਜੂਦ ਵੀ ਚਾਈਨਾ ਡੋਰ ਸ਼ਰੇਆਮ ਵਿਕ ਰਹੀ ਹੈ। ਇਸ ਪਲਾਸਟਿਕ ਡੋਰ ਦੇ ਨੁਕਸਾਨ ਦਾ ਮਾਮਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ 'ਚ ਸਾਮਣੇ ਆਇਆ, ਜਿਥੇ ਇਕ ਮਸੂਮ ਬੱਚਾ ਪਤੰਗ ਦੀ ਡੋਰ ਫੜਦੇ ਹੋਏ ਆਪਣੇ ਘਰ ਦੀ ਛੱਤ ਤੋਂ ਡਿਗ ਪਿਆ, ਜਿਸ ਨਾਲ ਉਸ ਦੇ ਸਿਰ ਵਿਚ ਸੱਟ ਲੱਗੀ ਹੈ।

ਇਹ ਵੀ ਪੜ੍ਹੋ- ਪਤੰਗ ਲੁੱਟਦਿਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆਏ 12 ਸਾਲਾ ਬੱਚੇ ਦੀ ਹੋਈ ਮੌਤ

ਬੱਚੇ ਨੂੰ  ਪਰਿਵਾਰ ਵਲੋਂ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬੱਚੇ ਦੇ ਪਿਤਾ ਨੇ ਅਪੀਲ ਕੀਤੀ ਕਿ ਇਹ ਜਾਨਲੇਵਾ ਪਲਾਸਟਿਕ ਡੋਰ ( ਚਾਈਨਾ ਡੋਰ ) 'ਤੇ ਪਾਬੰਦੀ ਹੋਵੇ। ਉੱਥੇ ਹੀ ਸਿਵਲ ਹਸਪਤਾਲ ਦੀ ਮੈਡੀਕਲ ਅਫ਼ਸਰ ਡਾ. ਰੀਤਿਕਾ ਦਾ ਕਹਿਣਾ ਸੀ ਕਿ ਅੱਜ ਜੋ ਬੱਚੇ ਦਾ ਪਤੰਗਬਾਜ਼ੀ ਕਾਰਨ ਮਾਮਲਾ ਸਾਮਣੇ ਆਇਆ ਹੈ, ਉਸ ਬੱਚੇ ਦਾ ਇਲਾਜ ਚਲ ਰਿਹਾ ਹੈ ਅਤੇ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਜਦਕਿ ਉਸਦੇ ਸਿਰ ਤੇ ਸੱਟ ਹੈ। ਬੱਚੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਟੈਸਟ ਕਰਵਾਏ ਜਾ ਰਹੇ ਹਨ। ਉੱਥੇ ਹੀ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਉਨ੍ਹਾਂ ਕੋਲ ਆਏ ਸਨ ਅਤੇ ਇਹ ਮੁਦਾ ਬਹੁਤ ਗੰਭੀਰ ਹੈ। 

ਇਹ ਵੀ ਪੜ੍ਹੋ- ਕੁੜੀ ਦੇ ਸਹੁਰੇ ਘਰੋਂ ਆਏ ਫੋਨ ਨੇ ਕੀਤਾ ਹੈਰਾਨ, ਅੱਖਾਂ ਸਾਹਮਣੇ ਧੀ ਦੀ ਲਾਸ਼ ਵੇਖ ਧਾਹਾਂ ਮਾਰ ਰੋਏ ਮਾਪੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News