ਦਾਜ ਦੇ ਮਾਮਲੇ ’ਚ ਪਤੀ ਵਿਰੁੱਧ ਕੇਸ ਦਰਜ

Sunday, Aug 11, 2024 - 06:04 PM (IST)

ਦਾਜ ਦੇ ਮਾਮਲੇ ’ਚ ਪਤੀ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ)-ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਦਾਜ ਦੇ ਮਾਮਲੇ ’ਚ ਪਤੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਅਮਨਜੋਤ ਕੌਰ ਪੁੱਤਰੀ ਸਵ. ਬਾਵਾ ਸਿੰਘ ਵਾਸੀ ਉਗਰੇਵਾਲ ਨੇ ਦੱਸਿਆ ਕਿ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਜਦਕਿ ਮੇਰਾ ਪਤੀ ਜਤਿੰਦਰ ਸਿੰਘ ਵਾਸੀ ਅਮੀਂਪੁਰ, (ਗੁਰਦਾਸਪੁਰ) ਦਾਜ ਦੀ ਮੰਗ ਕਰਦਾ ਸੀ।

ਇਹ ਵੀ ਪੜ੍ਹੋ- ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਆਈ ਦਰਖਾਸਤ ਦੇ ਆਧਾਰ ’ਤੇ ਡੀ.ਐੱਸ.ਪੀ. ਫਤਿਹਗੜ੍ਹ ਚੂੜੀਆਂ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦੇ ਬਾਅਦ ਐੱਸ.ਐੱਸ.ਪੀ. ਬਟਾਲਾ ਦੀ ਮਨਜ਼ੂਰੀ ਉਪਰੰਤ ਏ.ਐੱਸ.ਆਈ. ਸੁਖਦੇਵ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਕਿਲਾ ਲਾਲ ਸਿੰਘ ਵਿਖੇ ਜਤਿੰਦਰ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News