DC ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 14 ਅਣਪਛਾਤਿਆਂ ਤੇ 7 ਪਛਾਤਿਆਂ ਖ਼ਿਲਾਫ਼ ਕੇਸ ਦਰਜ

Tuesday, Oct 22, 2024 - 12:28 PM (IST)

DC ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 14 ਅਣਪਛਾਤਿਆਂ ਤੇ 7 ਪਛਾਤਿਆਂ ਖ਼ਿਲਾਫ਼ ਕੇਸ ਦਰਜ

ਬਟਾਲਾ (ਸਾਹਿਲ, ਯੋਗੀ)-ਪਰਾਲੀ ਨੂੰ ਅੱਗ ਲਗਾ ਕੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 14 ਅਣਪਛਾਤਿਆਂ ਅਤੇ 7 ਪਛਾਤਿਆਂ ਖਿਲਾਫ ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ 21 ਮੁਕੱਦਮੇ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਘਣੀਏ-ਕੇ-ਬਾਂਗਰ, ਸਦਰ ਬਟਾਲਾ, ਸੇਖਵਾਂ, ਫਤਿਹਗੜ੍ਹ ਚੂੜੀਆਂ, ਕਿਲਾ ਲਾਲ ਸਿੰਘ, ਘੁਮਾਣ, ਡੇਰਾ ਬਾਬਾ ਨਾਨਕ ਅਤੇ ਰੰਗੜ ਨੰਗਲ ਦੀ ਪੁਲਸ ਵੱਲੋਂ ਆਪਣੇ-ਆਪਣੇ ਅਧਿਕਾਰੀ ਖੇਤਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਕ੍ਰਮਵਾਰ ਕਾਸ਼ਤੀਵਾਲ, ਕੋਟਲੀ ਥਾਬਲਾਂ, ਮਰੜ, ਮਸਾਣੀਆਂ, ਮਲੂਕਵਾਲੀ, ਮਿਰਜ਼ਾਜਾਨ, ਭੋਲ, ਕਪੂਰਾ, ਸ਼ਾਹਪੁਰ ਜਾਜ਼ਨ, ਗੁਰਚੱਕ, ਕਠਿਆਲਾ, ਪਿੰਡ ਕੋਟਲਾ ਬੱਝਾ ਸਿੰਘ ਤੇ ਅੰਮੋਨੰਗਲ ਵਿਖੇ 14 ਅਣਪਛਾਤੇ ਵਿਅਕਤੀਆਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਗਿਆ ਹੈ ਅਤੇ ਅਜਿਹਾ ਕਰ ਕੇ ਇਨ੍ਹਾਂ ਅਣਪਛਾਤਿਆਂ ਨੇ ਡੀ. ਸੀ. ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਸ ’ਤੇ ਇਨ੍ਹਾਂ ਸਾਰਿਆਂ ਖਿਲਾਫ ਬਣਦੀ ਧਾਰਾ ਹੇਠ ਇਨ੍ਹਾਂ ਨਾਲ ਸਬੰਧਤ ਉਪਰੋਕਤ ਅਲੱਗ-ਅਲੱਗ ਥਾਣਿਆਂ ਵਿਚ ਵੱਖ-ਵੱਖ ਕੇਸ ਦਰਜ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, ਨਵੇਂ ਸਾਲ ’ਚ ਹੋ ਸਕਦੈ ਵੱਡਾ ਬਦਲਾਅ

ਇਸੇ ਤਰ੍ਹਾਂ ਵੱਖ-ਵੱਖ ਥਾਣਿਆਂ ਜਿਨ੍ਹਾਂ ਵਿਚ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਹਰਜਿੰਦਰ ਸਿੰਘ ਵਾਸੀ ਸੰਦਲਪੁਰ, ਸੁਖਦੇਵ ਸਿੰਘ ਵਾਸੀ ਨਵਾਂ ਰੰਗੜ ਨੰਗਲ, ਗੁਰਭੇਜ ਸਿੰਘ ਵਾਸੀ ਵੈਰੋਨੰਗਲ, ਹਰਭਜਨ ਸਿੰਘ ਵਾਸੀ ਕੋਟ ਬਖਤਾ ਤੇ ਗੁਲਜ਼ਾਰ ਸਿੰਘ ਵਾਸੀ ਸੰਦਲਪੁਰ ਵਿਰੁੱਧ ਅਤੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਲਾਲ ਸਿੰਘ ਵਾਸੀ ਹਰਦੋਰਵਾਲ ਖੁਰਦ ਵਿਰੁੱਧ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਅਤੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ ਦੇ ਚਲਦਿਆਂ ਬਣਦੀ ਧਾਰਾ ਹੇਠ ਵੱਖ-ਵੱਖ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

ਓਧਰ, ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਸੁਖਦੇਵ ਸਿੰਘ ਵਾਸੀ ਪੰਨਵਾਂ, ਜਿਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਡੀ.ਸੀ. ਦੇ ਹੁਕਮਾਂ ਦੀ ਨਾ ਤਾਂ ਪਾਲਣਾ ਕੀਤੀ, ਦਸਤਖਤ ਕਰਨ ਤੇ ਚਾਲਾਨ ਲੈਣ ਤੋਂ ਇਨਕਾਰੀ ਕਰਦਿਆਂ 2500 ਰੁਪਏ ਦਾ ਭੁਗਤਾਨ ਨਹੀਂ ਕੀਤਾ, ਦੇ ਵਿਰੁੱਧ ਬਣਦੀ ਧਾਰਾ ਹੇਠ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News