ਨੈਸ਼ਨਲ ਹਾਈਵੇ ’ਤੇ ਕਾਰ ਦਾ ਟਾਇਰ ਫਟਿਆ, ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Saturday, Aug 26, 2023 - 06:33 PM (IST)

ਬਟਾਲਾ/ਜੈਂਤੀਪੁਰ (ਸਾਹਿਲ, ਬਲਜੀਤ): ਨੈਸ਼ਨਲ ਹਾਈਵੇ ’ਤੇ ਅਚਾਨਕ ਚੱਲਦੀ ਕਾਰ ਦਾ ਟਾਇਰ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਅਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਬਿਕਰਮ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ ’ਤੇ ਨਰੇਸ਼ ਕੁਮਾਰ ਪੁੱਤਰ ਮਿਲਾਪ ਚੰਦ ਵਾਸੀ ਪਿੰਡ ਦੁਰਗ, ਥਾਣਾ ਬੈਜਨਾਥ ਆਪਣੇ ਸਾਥੀ ਨਰਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਨੰਨਵਾੜ, ਥਾਣਾ ਬੈਜ਼ਨਾਥ, ਜ਼ਿਲ੍ਹਾ ਕਾਂਗੜਾ ਨਾਲ ਸਵਾਰ ਹੋ ਕੇ ਹਿਮਾਚਲ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਜਦੋਂ ਇਨ੍ਹਾਂ ਦੀ ਗੱਡੀ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਸਹਿਣੇਵਾਲੀ ਨੇੜੇ ਪਹੁੰਚੀ ਤਾਂ ਅਚਾਨਕ ਚਲਦੀ ਕਾਰ ਦਾ ਟਾਇਰ ਫਟ ਗਿਆ, ਜਿਸ ਨਾਲ ਕਾਰ ਬੇਕਾਬੂ ਹੁੰਦੀ ਹੋਈ ਡਿਵਾਈਡਰ ਨਾਲ ਟਕਰਾਉਣ ਉਪਰੰਤ ਹਵਾ ’ਚ ਉਛਲ ਕੇ ਸੜਕ ਕਿਨਾਰੇ ਸਥਿਤ ਦੂਜੀ ਸਾਈਡ ਨੂੰ ਦਰੱਖਤ ਨਾਲ ਜਾ ਟਕਰਾਈ ਅਤੇ ਉਪਰੰਤ ਡੂੰਘੇ ਪਾਸੇ ਖੇਤਾਂ ਵਿਚ ਜਾ ਉੱਤਰੀ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਤਿਹਾਸਕ ਕਿਲ੍ਹੇ ਬਣਨਗੇ ਸੈਰ ਸਪਾਟੇ ਦਾ ਕੇਂਦਰ, ਇਹ ਸ਼ਹਿਰ ਬਣੇਗਾ ਵੈਡਿੰਗ ਡੈਸਟੀਨੇਸ਼ਨ
ਏ.ਐੱਸ.ਆਈ ਨੇ ਅੱਗੇ ਦੱਸਿਆ ਕਿ ਹੋਏ ਉਕਤ ਭਿਆਨਕ ਹਾਦਸੇ ਵਿਚ ਜਿਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਉਥੇ ਨਾਲ ਹੀ ਉਕਤ ਦੋਵੇਂ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ, ਜਿੰਨਾਂ ਨੂੰ ਤੁਰੰਤ ਇਲਾਜ ਲਈ 108 ਐਂਬੂਲੈਂਸ ਰਾਹੀਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿਥੇ ਨਰੇਸ਼ ਕੁਮਾਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਜਦਕਿ ਨਰਿੰਦਰ ਸਿੰਘ ਜ਼ੇਰੇ ਇਾਲਜ ਹੈ।
ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ
ਏ.ਐਸ. ਆਈ ਵਿਕਰਮ ਸਿੰਘ ਨੇ ਅੱਗੇ ਦੱਸਿਆ ਕਿ ਮ੍ਰਿਤਕ ਨਰੇਸ਼ ਕੁਮਾਰ ਦੇ ਭਰਾ ਰਮੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਹਾਦਸੇ ਸਬੰਧੀ 174 ਸੀਆਰ.ਪੀ.ਸੀ ਤਹਿਤ ਬਣਦੀ ਕਾਨੂੰਨੀ ਕਾਰਵਾਈ ਥਾਣਾ ਕੱਥੂਨੰਗਲ ਵਿਖੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਰਵੀ ਗਿੱਲ ਸੁਸਾਈਡ ਕੇਸ 'ਚ CP ਨੇ ਬਣਾਈ SIT, ਖੁੱਲ੍ਹਣਗੀਆਂ ਮਾਮਲੇ ਦੀਆਂ ਹੋਰ ਪਰਤਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8