ਬਾਬਾ ਬਕਾਲਾ ਸਾਹਿਬ ''ਚ ਲੱਗੀਆ ਸੋਲਰ ਲਾਈਟਾਂ ਦੀਆਂ 62 ਬੈਟਰੀਆਂ ਚੋਰੀ, ਸਥਾਨਕ ਪੁਲਸ ਬੇਖ਼ਬਰ

02/07/2023 4:47:00 PM

ਬਾਬਾ ਬਕਾਲਾ ਸਾਹਿਬ (ਰਾਕੇਸ਼)- ਸਥਾਨਕ ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਵਿਚਲੇ ਬਜ਼ਾਰਾਂ ਅਤੇ ਗਲੀਆਂ ਵਿਚ ਲੱਗੀਆਂ ਸੋਲਰ ਲਾਈਟਾਂ ਦੀਆਂ ਹੁਣ ਤੱਕ 62 ਵੱਡੀਆਂ ਬੈਟਰੀਆਂ ਚੋਰਾਂ ਵੱਲੋਂ ਚੋਰੀ ਕਰ ਲਏ ਜਾਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਥਿਤੀ ਤੋਂ ਬਾਅਦ ਜਿਥੇ ਸਥਾਨਕ ਕਸਬੇ 'ਚ ਹਨੇਰਾ ਛਾ ਗਿਆ ਹੈ, ਉਥੇ ਨਾਲ ਹੀ ਸਥਾਨਕ ਪੁਲਸ ਸੂਚਨਾ ਮਿਲਣ ਦੇ ਬਾਵਯੂਦ ਵੀ ਇਸ ਤੋਂ ਬੇਖਬਰ ਹੋਈ ਜਾਪਦੀ ਹੈ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ

ਪਤਾ ਲੱਗਾ ਹੈ ਕਿ ਕੁਝ ਦਿਨਾਂ ਵਿਚ ਚੋਰਾਂ ਵੱਲੋਂ ਜੰਗੀ ਪੱਧਰ 'ਤੇ ਵਿੱਢੀ ਗਈ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਰੋਜ਼ਾਨਾਂ ਹੀ 8 ਤੋਂ 10 ਬੈਟਰੀਆਂ ਚੋਰੀ ਹੋ ਰਹੀਆਂ ਹਨ। ਜਿੰਨ੍ਹਾਂ ਦੀ ਕੀਮਤ 4 ਲੱਖ ਰੁਪਏ ਤੋਂ ਵਧੇਰੇ ਦੱਸੀ ਜਾ ਰਹੀ ਹੈ। ਸਥਾਨਕ ਬੱਸ ਅੱਡੇ ਤੋਂ ਵੀ ਅਜਿਹੀਆਂ ਬੈਟਰੀਆਂ ਅਤੇ ਬਲਬਾਂ ਦੇ ਚੋਰੀ ਹੋਣ ਦੀਆਂ ਸੂਚਨਾਵਾਂ ਵੀ ਮਿਲੀਆਂ ਹਨ। 

ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਤੋਂ ਵੱਡੀ ਦੇਸ਼ ਸੇਵਾ! ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਪਹਿਲੀ ਵਾਰ 'ਚ ਪਾਸ ਕੀਤੀ ਅਗਨੀਵੀਰ ਪ੍ਰੀਖਿਆ

ਦਫ਼ਤਰ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵੱਲੋਂ ਜਿਥੇ ਇਸ ਘਟਨਾ ਸਬੰਧੀ ਪੁਲਸ ਚੌਂਕੀ ਬਾਬਾ ਬਕਾਲਾ ਸਾਹਿਬ ਨੂੰ ਲਿਖਤੀ ਰੂਪ ‘ਚ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ, ਉਥੇ ਨਾਲ ਹੀ ਇਤਿਹਾਸਕ ਨਗਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਜ਼ਰੂਰਤ ਨੂੰ ਸਮਝਦਿਆਂ ਨਗਰ ਪੰਚਾਇਤ ਵੱਲੋਂ ਬਦਲਵੇਂ ਪ੍ਰਬੰਧ ਕਰਦਿਆਂ ਲਾਈਟਾਂ ਜਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਕਸਬੇ ਦੇ ਮੁਹੱਲਿਆਂ ਤੇ ਬਜ਼ਾਰਾਂ ਵਿਚ ਹਨੇਰਾ ਹੋਣ ਦੇ ਕਾਰਨ ਚੋਰਾਂ ਵੱਲੋਂ ਕਈ ਘਰਾਂ ਤੇ ਦੁਕਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News