ਖ਼ਤਰਨਾਕ ਗੈਂਗਸਟਰ ਰੌਲਾ ਸਮੇਤ 6 ਗ੍ਰਿਫ਼ਤਾਰ, 3 ਪਿਸਤੌਲਾਂ ਤੇ 11 ਜ਼ਿੰਦਾ ਕਾਰਤੂਸ ਬਰਾਮਦ

Saturday, Jul 13, 2024 - 03:50 AM (IST)

ਅੰਮ੍ਰਿਤਸਰ (ਸੰਜੀਵ) : ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੁਰਿੰਦਰ ਗੋਰਾ ਤੇ ਉਸ ਦੇ ਸਾਥੀਆਂ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਹੇ ਖ਼ਤਰਨਾਕ ਗੈਂਗਸਟਰ ਰਾਹੁਲ ਰੌਲਾ ਨੂੰ ਉਸ ਦੇ 6 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਸ ਨੇ ਇਹ ਆਪ੍ਰੇਸ਼ਨ ਅੰਮ੍ਰਿਤਸਰ ਦੇ ਰੂਪ ਹੋਟਲ ’ਚ ਕੀਤਾ, ਜਿੱਥੇ ਸਾਰੇ ਮੁਲਜ਼ਮ ਰੁਕੇ ਹੋਏ ਸਨ। ਪੁਲਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲਾਂ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਹ ਜਾਣਕਾਰੀ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।

ਇਹ ਵੀ ਪੜ੍ਹੋ : ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲਿਫਟ 'ਚ ਫਸੀ ਔਰਤ, ਬਚਾਉਣ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ

ਉਨ੍ਹਾਂ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਦੀ ਦੁਸ਼ਮਣੀ ਹੁਸ਼ਿਆਰਪੁਰ ਜੇਲ੍ਹ ਤੋਂ ਸ਼ੁਰੂ ਹੋਈ ਸੀ, ਇਸ ਤੋਂ ਬਾਅਦ ਰੌਲਾ ਨੇ ਗੋਲਡੀ ਬਰਾੜ ਦੇ ਜੀਜਾ ਗੁਰਿੰਦਰ ਗੋਰਾ ’ਤੇ ਹਮਲੇ ਦੀ ਯੋਜਨਾ ਬਣਾਈ। ਵਰਣਨਯੋਗ ਹੈ ਕਿ ਗੁਰਿੰਦਰ ਗੋਰਾ ’ਤੇ ਡੇਢ ਦਰਜਨ ਨਾਲੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ, ਜਿਸ ਵਿਚ ਫ਼ਰੀਦਕੋਟ ਦੇ ਕਾਂਗਰਸੀ ਆਗੂ ਪਹਿਲਵਾਨ ਦੀ ਹੱਤਿਆ ਸ਼ਾਮਲ ਹੈ।

ਹੁਸ਼ਿਆਰਪੁਰ ਜੇਲ੍ਹ ’ਚ ਗੁਰਿੰਦਰ ਗੋਰਾ ਤੇ ਰਾਹੁਲ ਰੌਲਾ ਦੇ ਦਰਮਿਆਨ ਝਗੜਾ ਹੋ ਗਿਆ ਸੀ, ਉਥੇ ਹੀ ਦੋਵਾਂ ’ਚ ਦੁਸ਼ਮਣੀ ਸ਼ੁਰੂ ਹੋ ਗਈ। ਹਾਲ ਹੀ ’ਚ ਰਾਹੁਲ ਰੌਲਾ ਜ਼ਮਾਨਤ ’ਤੇ ਬਾਹਰ ਆਇਆ ਹੈ, ਜਿਸ ਨੇ ਬਾਹਰ ਆਉਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲ ਕੇ ਯੋਜਨਾ ਸ਼ੁਰੂ ਕੀਤੀ ਅਤੇ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਇਆ ਸੀ। ਰਾਹੁਲ ’ਤੇ ਰੰਗਦਾਰੀ, ਚੋਰੀ, ਡਕੈਤੀ, ਹੱਤਿਆ ਦੀ ਕੋਸ਼ਿਸ਼ ਦੇ ਲਗਭਗ ਇਕ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਰਾਹੁਲ ਦੇ ਸਾਥੀਆਂ ’ਚ ਕਰਨ, ਸੁਖਦੀਪ, ਅਭੈ ਸ਼ਰਮਾ, ਰਾਘਵ ਕੁਮਾਰ ਤੇ ਰਮੇਸ਼ ਸ਼ਾਮਲ ਹਨ। ਪੁਲਸ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DILSHER

Content Editor

Related News