50 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ

01/12/2019 11:00:58 PM

ਝਬਾਲ,(ਨਰਿੰਦਰ,ਰਾਜੂ)— ਥਾਣਾ ਸਰਾਏ ਅਮਾਨਤ ਖਾਂ ਵਿਖੇ ਇਕ ਵਿਅਕਤੀ ਵਿਰੁੱਧ 50 ਗ੍ਰਾਮ ਹੈਰੋਇਨ ਦਾ ਕੇਸ ਦਰਜ ਕਰਕੇ ਸਬੰਧਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਸੀ ਆਈ ਸਟਾਫ ਦੇ ਥਾਣੇਦਾਰ ਅਨੋਖ ਸਿੰਘ ਨੇ ਭੁਸੇ ਰੱਖ 'ਚ ਨਾਕਾ ਲਗਾਇਆ ਸੀ। ਜਿਸ ਦੌਰਾਨ ਇਕ ਨੌਜਵਾਨ ਪੈਦਲ ਤੁਰਿਆ ਆ ਰਿਹਾ ਸੀ, ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ। ਜਦ ਉਕਤ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਸ਼ੱਕੀ ਵਿਅਕਤੀ ਦੀ ਪਛਾਣ ਸੁਰਮੇਲ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਜਠੋਲ ਵਜੋਂ ਹੋਈ, ਜਿਸ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰ ਲਿਆ ਹੈ।


Related News