ਘਰ ’ਚੋਂ ਸੋਨਾ ਤੇ ਨਕਦੀ ਚੋਰੀ ਕਰਨ ਵਾਲੇ 5 ਕਾਬੂ, 9 ਤੋਲੇ ਸੋਨਾ ਬਰਾਮਦ
Friday, Jan 16, 2026 - 02:02 PM (IST)
ਫਤਿਹਗੜ੍ਹ ਚੂੜੀਆਂ(ਸਾਰੰਗਲ, ਬਿਕਰਮਜੀਤ)- ਬੀਤੇ ਦਿਨੀਂ ਫਤਿਹਗੜ੍ਹ ਚੂੜੀਆਂ ਵਿਖੇ ਹੋਈ ਚੋਰੀ ਦੀ ਵਾਰਦਾਤ ਦੇ ਮਾਮਲੇ ਵਿਚ ਪੁਲਸ ਵਲੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਦਫਤਰ ਵਿਖੇ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਰਾਜੇਸ਼ ਕੱਕੜ ਨੇ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਫਤਿਹਗੜ੍ਹ ਚੂੜੀਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਬੀਤੀ 24 ਦਸੰਬਰ ਨੂੰ ਦੁਪਹਿਰ ਸਮੇਂ ਸੁਰਿੰਦਰ ਕੁਮਾਰ ਪਾਂਧੀ ਵਾਸੀ ਫਤਿਹਗੜ੍ਹ ਚੂੜੀਆਂ ਦੇ ਘਰ ਵਿਚ ਚੋਰਾਂ ਵਲੋਂ ਚੋਰੀ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ।
ਇਹ ਵੀ ਪੜ੍ਹੋ- Big Breaking: ਪੰਜਾਬ ਦੇ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਡੀ.ਐੱਸ.ਪੀ ਨੇ ਅੱਗੇ ਦੱਸਿਆ ਕਿ ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ ਅਤੇ ਐੱਸ.ਪੀ ਇਨਵੈੱਸਟੀਗੇਸ਼ਨ ਸੰਦੀਪ ਵਡੇਰਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਦਿਆਂ ਗਠਿਤ ਕੀਤੀਆਂ ਵੱਖ-ਵੱਖ ਟੀਮਾਂ ਜਿਸ ਵਿਚ ਸੀ.ਆਈ.ਏ ਸਟਾਫ ਬਟਾਲਾ ਦੀ ਟੀਮ ਵੀ ਸ਼ਾਮਲ ਸੀ, ਵਲੋਂ ਤਫਤੀਸ਼ੀ ਦੌਰਾਨ ਉਕਤ ਚੋਰੀ ਦੇ ਮਾਮਲੇ ਵਿਚ ਹੁਣ ਤੱਕ 3 ਔਰਤਾਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਸਦੇ ਨਾਲ ਹੀ ਇਕ ਮੋਟਰਸਾਈਕਲ ਵੀ ਪੁਲਸ ਵਲੋਂ ਬਰਾਮਦ ਕੀਤਾ ਗਿਆ ਹੈ, ਜੋ ਵਾਰਦਾਤ ਸਮੇਂ ਵਰਤਿਆ ਗਿਆ ਤੇ ਇਸ 'ਤੇ ਹੀ ਉਕਤ ਵਿਅਕਤੀ ਸਵਾਰ ਹੋ ਕੇ ਆਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ 16, 17, 18 ਤੇ 19 ਦੀ ਪੜ੍ਹੋ Weather Update, ਵਿਭਾਗ ਦੀ ਵੱਡੀ ਭਵਿੱਖਬਾਣੀ
ਡੀ.ਐੱਸ.ਪੀ. ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਉਕਤ ਮਾਮਲੇ ਵਿਚ ਪੰਜ ਗ੍ਰਿਫਤਾਰੀਆਂ ਹੋਈਆਂ। ਮੁਲਜ਼ਮਾਂ ਦੀ ਪਛਾਣ ਸੀਮਾ ਪਤਨੀ ਧਰਮਾ ਵਾਸੀ ਰਾਜਾਸਾਂਸੀ, ਅਸਲਮ ਉਰਫ ਕ੍ਰਿਸ਼ਨਾ ਤੇ ਦੇਵਾ ਪੁੱਤਰਾਨ ਬਿੱਲੂ, ਸਿੰਦੋ ਪੁੱਤਰ ਬਿੱਲੂ ਰਈਆ, ਸ਼ਾਨੂੰ ਪਤਨੀ ਅਸਲਮ ਸਾਰੇ ਵਾਸੀ ਝੁੱਗੀਆਂ, ਰਈਆ ਵਜੋਂ ਹੋਈ ਹੈ ਅਤੇ ਇਨ੍ਹਾਂ ਕੋਲੋਂ ਪੁਲਸ ਵਲੋਂ ਹੁਣ ਤੱਕ 9 ਤੋਲੇ 3 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ ਤੇ ਇਹ ਸਾਰੇ ਪੁਲਸ ਰਿਮਾਂਡ ’ਤੇ ਹਨ ਅਤੇ ਇਨ੍ਹਾਂ ਕੋਲੋਂ ਅੱਗੇ ਦੀ ਪੁੱਛਗਿਛ ਜਾਰੀ ਹੈ। ਡੀ.ਐੱਸ.ਪੀ ਕੱਕੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਮਾਮਲੇ ਵਿਚ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
