ਨਾਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ’ਚ 4 ਟਰੈਕਟਰ-ਟਰਾਲੀਆਂ ਜ਼ਬਤ, ਵਿਅਕਤੀ ਗ੍ਰਿਫ਼ਤਾਰ

Tuesday, Oct 29, 2024 - 05:58 PM (IST)

ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਪੁਲਸ ਗੁਰਦਾਸਪੁਰ ਦੀ ਪੁਰਾਣਾ ਸ਼ਾਲਾ ਪੁਲਸ ਤੇ ਤਿੱਬੜ ਪੁਲਸ ਨੇ ਯੂ. ਬੀ. ਡੀ. ਸੀ. ਨਹਿਰ ’ਚੋਂ ਨਾਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ’ਚ 4 ਟਰੈਕਟਰ-ਟਰਾਲੀਆਂ ਨੂੰ ਕਬਜ਼ੇ ’ਚ ਲੈ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ’ਚ ਤਾਇਨਾਤ ਏ. ਐੱਸ. ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਅਗਰਵਾਲ ਜੇ. ਈ. ਜਲ ਨਿਕਾਸ ਕਮ ਮਾਈਨਿੰਗ ਅਫਸਰ ਉਪ ਮੰਡਲ ਗੁਰਦਾਸਪੁਰ ਨੇ ਦੱਸਿਆ ਕਿ ਜਦ ਉਸਨੇ ਆਪਣੀ ਟੀਮ ਦੇ ਨਾਲ ਰੂਟੀਨ ਚੈਕਿੰਗ ਯੂ. ਬੀ. ਡੀ. ਸੀ. ਨਹਿਰ ਦੇ ਲਹਿੰਦੇ ਪਾਸੇ ਨੇੜੇ ਬੇਚਰਾਗ ਪਿੰਡ ਜਵਾਲਾਪੁਰ ਨਜ਼ਦੀਕ ਨਹਿਰ ਦੀ ਪੱਟੜੀ ’ਤੇ ਰੇਡ ਮਾਰੀ ਤਾਂ ਵੇਖਿਆ ਕਿ ਦੋ ਟਰੈਕਟਰ ਟਰਾਲੀਆ ਨੂੰ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਕਰਦੇ ਹੋਏ ਪਾਇਆ ਗਿਆ।

ਇਹ ਵੀ ਪੜ੍ਹੋ-  ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ

ਇਸ ਦੌਰਾਨ ਉਕਤ ਮੁਲਜ਼ਮ ਮਾਈਨਿੰਗ ਪਾਰਟੀ ਨੂੰ ਵੇਖ ਕੇ ਦੋਵੇਂ ਚਾਲਕ ਟਰੈਕਟਰ ਟਰਾਲੀਆਂ ਛੱਡ ਕੇ ਭੱਜ ਗਏ। ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਟਰੈਕਟਰ ਅਤੇ ਰੇਤਾਂ ਨਾਲ ਭਰੀਆ ਟਰਾਲੀਆਂ ਨੂੰ ਕਬਜ਼ੇ ’ਚ ਲਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ

ਇਸ ਤਰ੍ਹਾਂ ਥਾਣਾ ਤਿੱਬੜ ਪੁਲਸ ਅਨੁਸਾਰ ਪ੍ਰਦੀਪ ਸਿੰਘ ਮਾਈਨਿੰਗ ਇੰਸਪੈਕਟਰ ਗੁਰਦਾਸਪੁਰ ਵੱਲੋਂ ਜਦ ਆਪਣੀ ਟੀਮ ਦੇ ਨਾਲ ਯੂ. ਬੀ. ਡੀ. ਸੀ. ਨਹਿਰ ਦੀ ਪੱਟੜੀ ’ਤੇ ਰੇਡ ਮਾਰੀ ਗਈ ਤਾਂ ਦੋ ਟਰੈਕਟਰ ਟਰਾਲੀਆਂ ਰੇਤ ਦੀ ਗੈਰ ਕਾਨੂੰਨੀ ਨਿਕਾਸੀ ਕਰਦੇ ਹੋਏ ਪਾਏ ਗਏ, ਜੋ ਮੌਕੇ ’ਤੇ ਮਾਈਨਿੰਗ ਪਾਰਟੀ ਨੂੰ ਵੇਖ ਕੇ ਇਕ ਟਰੈਕਟਰ ਦਾ ਚਾਲਕ ਟਰੈਕਟਰ-ਟਰਾਲੀ ਨੂੰ ਛੱਡ ਕੇ ਭੱਜ ਗਿਆ। ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਹਰਸਿਮਰਨ ਸਿੰਘ ਨੂੰ ਕਾਬੂ ਕੀਤਾ ਅਤੇ ਦੋਵੇਂ ਟਰੈਕਟਰ ਟਰਾਲੀਆਂ ਸਮੇਤ ਰੇਤਾਂ ਨੂੰ ਕਬਜ਼ੇ ਵਿਚ ਲੈ ਕੇ ਹਰਸਿਮਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਲਵੰਡੀ ਵਿਰਕ ਸਮੇਤ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News