ਅੰਮ੍ਰਿਤਸਰ ''ਚ 24 ਘੰਟਿਆਂ ਅੰਦਰ 4 ਨਵੇਂ ਕੋਰੋਨਾ ਪਾਜ਼ੇਟਿਵ, 89 ਹੋਈ ਐਕਟਿਵ ਕੇਸਾਂ ਦੀ ਗਿਣਤੀ
Tuesday, Apr 25, 2023 - 10:36 AM (IST)

ਅੰਮ੍ਰਿਤਸਰ (ਦਲਜੀਤ)- ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਸਿਹਤ ਵਿਭਾਗ ਵਲੋਂ ਜਿੱਥੇ 600 ਤੋਂ ਵੱਧ ਲੋਕਾਂ ਦੇ ਟੈਕਸ ਕੀਤੇ ਗਏ ਹਨ, ਉੱਥੇ 4 ਮਾਮਲੇ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 89 ਹੋ ਗਈ ਹੈ। 4 ਮਰੀਜ਼ ਅਜਿਹੇ ਹਨ ਜੋ ਵਾਇਰਸ ਕਾਰਨ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਅਧੀਨ ਹਨ, ਉੱਧਰ ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਪਰ ਹੁਣ ਤੱਕ ਸਰਕਾਰ ਵਲੋਂ ਸਰਕਾਰੀ ਟੀ. ਬੀ. ਹਸਪਤਾਲ ਸਮੇਤ ਹੋਰ ਹਸਪਤਾਲਾਂ ਵਿਚ ਟੈਸਟਿੰਗ ਦੀ ਸਹੂਲਤ ਸ਼ੁਰੂ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ- ਮੋਰਿੰਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਜਾਣਕਾਰੀ ਅਨੁਸਾਰ ਕੋਰੋਨਾ ਦਾ ਵਾਇਰਸ ਇਕ ਵਾਰ ਫਿਰ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਭਾਵੇਂ 4 ਮਾਮਲੇ ਪਾਜ਼ੇਟਿਵ ਆਏ ਹਨ ਪਰ ਚਿੰਤਾ ਦੀ ਗੱਲ ਹੈ ਕਿ 4 ਮਰੀਜ਼ ਅਜਿਹੇ ਹਨ, ਜਿਨਾਂ ਦੀ ਉਮਰ 50 ਸਾਲ ਤੋਂ ਉਪਰ ਹੈ। ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਟੈਸਟਿੰਗ ਦੀ ਪ੍ਰਕਿਰਿਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਰੋਜ਼ਾਨਾ ਜ਼ਿਲ੍ਹੇ ਵਿਚ 600 ਤੋਂ ਵੱਧ ਮਰੀਜ਼ਾਂ ਦੀ ਟੈਸਟਿੰਗ ਵੀ ਹੋ ਚੁੱਕੀ ਹੈ। ਸਰਕਾਰੀ ਟੀ. ਬੀ. ਹਸਪਤਾਲ ਅਤੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਪਿਛਲੇ ਕੁਝ ਦਿਨਾਂ ਵਿਚ ਖਾਂਸੀ, ਜੁਕਾਮ, ਬੁਖ਼ਾਰ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਕੋਰੋਨਾ ਵਾਇਰਸ ਦੇ ਇਹ ਅਹਿਮ ਲੱਛਣ ਹਨ।
ਇਹ ਵੀ ਪੜ੍ਹੋ- ਛੋਟੀ ਜਿਹੀ ਗੱਲ ਪਿੱਛੇ ਹੋਈ ਜ਼ਬਰਦਸਤ ਲੜਾਈ, ਕੁੜੀ ਦੇ ਪਾੜੇ ਕੱਪੜੇ, ਪੁਲਸ 'ਤੇ ਲੱਗੇ ਗੰਭੀਰ ਇਲਜ਼ਾਮ
ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਵਲੋਂ ਇਕ ਪਾਸੇ ਕੋਰੋਨਾ ਦੀ ਰੋਕਥਾਮ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਸਰਕਾਰੀ ਛਾਤੀ ਰੋਗ ਦੇ ਟੀ. ਬੀ. ਹਸਪਤਾਲ ਵਿਚ ਟੈਸਟਿੰਗ ਦੀ ਸਹੂਲਤ ਸ਼ੁਰੂ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਰੋਜ਼ਾਨਾ 200 ਦੇ ਕਰੀਬ ਸ਼ੱਕੀ ਵਾਇਰਸ ਨਾਲ ਸਬੰਧਤ ਮਰੀਜ਼ ਹਸਪਤਾਲ ਵਿਚ ਆ ਰਹੇ ਹਨ ਪਰ ਉਨ੍ਹਾਂ ਦਾ ਸਹੀ ਇਲਾਜ ਨਾ ਹੋਣ ਕਾਰਨ ਵਾਇਰਸ ਨੂੰ ਲੱਭਿਆ ਨਹੀਂ ਜਾ ਰਿਹਾ। ਅਜਿਹੇ ਵਿਚ ਕਈ ਮਰੀਜ਼ ਅੰਦਰ ਦੀ ਅੰਦਰ ਵਾਇਰਸ ਨੂੰ ਲੈ ਕੇ ਖੁਦ ਆਪ ਅਤੇ ਹੋਰਨਾਂ ਲੋਕਾਂ ਨੂੰ ਵੀ ਵਾਇਰਸ ਦਾ ਸ਼ਿਕਾਰ ਬਣਾ ਰਹੇ ਹਨ। ਸਿਹਤ ਵਿਭਾਗ ਵਲੋਂ ਉੱਧਰ ਦੂਜੇ ਪਾਸੇ ਗੁਰੂ ਨਾਨਕ ਦੇਵ ਹਸਪਤਾਲ ਅਤੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਸਮੇਤ ਹੋਰਨਾਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ
ਸਰਕਾਰੀ ਟੀ. ਬੀ. ਹਸਪਤਾਲ ਵਿਚ ਮੁਖੀ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਰੋਜ਼ਾਨਾ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਖਾਂਸੀ, ਜੁਕਾਰ, ਬੁਖ਼ਾਰ ਨਾਲ ਸਬੰਧਤ ਕੋਰੋਨਾ ਵਾਇਰਸ ਵਾਲੇ ਮਰੀਜ਼ ਜ਼ਿਆਦਾ ਹਸਪਤਾਲ ਵਿਚ ਆ ਰਹੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਮਰੀਜ਼ ਸ਼ੱਕੀ ਹਨ, ਜੇਕਰ ਸਰਕਾਰ ਹਸਪਤਾਲ ਵਿਚ ਕੋਰੋਨਾ ਟੈਸਟਿੰਗ ਦੀ ਸਹੂਲਤ ਦੇ ਦੇਵੇ ਤਾਂ ਵਾਇਰਸ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।