ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ 3 ਗ੍ਰਿਫਤਾਰ
Tuesday, Jan 27, 2026 - 06:11 PM (IST)
ਬਟਾਲਾ (ਸਾਹਿਲ, ਯੋਗੀ)- ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਸ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਸਿਟੀ ਦੇ ਐੱਸ.ਆਈ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮੋੜ ਬੈਂਕ ਕਾਲੋਨੀ ਨੇੜੇ ਡਰੇਨ ਤੋਂ ਕਾਲੂ ਰਾਜਸਥਾਨੀ ਵਾਸੀ ਤੇਲੀਆਂਵਾਲ ਮੁਹੱਲਾ ਕੱਚਾ ਕੋਟ ਝੁੱਗੀਆਂ ਬਟਾਲਾ ਨੂੰ 185 ਨਸ਼ੀਲੀਆਂ ਗੋਲੀਆਂ, ਥਾਣਾ ਸਿਵਲ ਲਾਈਨ ਦੇ ਐੱਸ.ਆਈ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਡਰੇਨ ਝਾੜੀਆਂਵਾਲ ਤੋਂ ਸਤਨਾਮ ਸਿੰਘ ਉਰਫ ਸੱਤਾ ਵਾਸੀ ਪੱਤੀ ਕੁੱਲੀਆਂ, ਵਡਾਲਾ ਗ੍ਰੰਥੀਆਂ ਨੂੰ 3 ਗ੍ਰਾਮ ਹੈਰੋਇਨ, ਥਾਣਾ ਫਤਿਹਗੜ ਚੂੜੀਆਂ ਦੇ ਐੱਸ.ਆਈ ਹਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਨਜ਼ਦੀਕ ਰੈਸਟ ਹਾਊਸ ਦਾਦੂਜੋਧ ਤੋਂ ਲਵਦੀਪ ਸਿੰਘ ਉਰਫ ਲਵ ਵਾਸੀ ਪਿੰਡ ਟਰਪੱਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਉਕਤ ਤਿੰਨਾਂ ਖਿਲਾਫ ਇਨ੍ਹਾਂ ਨਾਲ ਸਬੰਧਤ ਉਕਤ ਥਾਣਿਆਂ ਵਿਚ ਵੱਖ-ਵੱਖ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- PUNJAB ਦੇ ਸਾਰੇ ਸਕੂਲਾਂ ‘ਚ ਭਲਕੇ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
