ਨਾਜਾਇਜ਼ ਹਥਿਆਰਾਂ ਅਤੇ 5 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ 3 ਗ੍ਰਿਫ਼ਤਾਰ

Monday, Sep 12, 2022 - 02:12 PM (IST)

ਨਾਜਾਇਜ਼ ਹਥਿਆਰਾਂ ਅਤੇ 5 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ 3 ਗ੍ਰਿਫ਼ਤਾਰ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਸੀ.ਆਈ.ਏ ਸਟਾਫ ਬਟਾਲਾ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ, ਜਦੋਂ ਨਾਜਾਇਜ਼ ਹਥਿਆਰਾਂ ਅਤੇ 5 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ. ਡੀ ਗੁਰਪ੍ਰੀਤ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਸ.ਐੱਸ.ਪੀ ਬਟਾਲਾ ਸਤਿੰਦਰ ਸਿੰਘ ਆਈ.ਪੀ.ਐੱਸ. ਦੀ ਹਦਾਇਤਾਂ ’ਤੇ ਚਲਦਿਆਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਡੀ.ਐੱਸ.ਪੀ ਡੀ ਜਸਵੀਰ ਸਿੰਘ ਦੀ ਨਿਗਰਾਨੀ ਅਤੇ ਸੀ.ਆਈ.ਏ ਇੰਚਾਰਜ ਐੱਸ.ਆਈ ਦਲਜੀਤ ਸਿੰਘ ਪੱਡਾ ਦੀ ਅਗਵਾਈ ਹੇਠ ਏ.ਐੱਸ.ਆਈ ਜਗਤਾਰ ਸਿੰਘ ਅਤੇ ਏ.ਐੱਸ.ਆਈ ਸੁੱਚਾ ਸਿੰਘ ਨੇ ਪੁਲਸ ਪਾਰਟੀਆਂ ਸਮੇਤ ਵੱਖ-ਵੱਖ ਏਰੀਆ ਵਿਚ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਟੀ-ਪੁਆਇੰਟ ਖਤੀਬ ਮੋੜ ਤੋਂ ਦੋ ਨੌਜਵਾਨਾਂ ਨੂੰ ਪੁਲਸ ਮੁਲਾਜ਼ਮਾਂ ਨੇ ਸ਼ੱਕੀ ਹਾਲਾਤ ਵਿਚ ਕਾਬੂ ਕਰਕੇ ਮੁੱਢਲੀ ਪੁੱਛਗਿਛ ਕੀਤੀ, ਜਿੰਨਾਂ ਨੇ ਆਪਣੇ ਨਾਮ ਪਤੇ ਕ੍ਰਮਵਾਰ ਰਣਜੋਧ ਸਿੰਘ ਉਰਫ ਸੋਨੂੰ ਪੁੱਤਰ ਤਰਸੇਮ ਸਿੰਘ ਤੇ ਡੇਵਿਡ ਮਸੀਹ ਉਰਫ ਬੁੱਗਾ ਪੁੱਤਰ ਬਕਰਤ ਮਸੀਹ ਦੱਸੇ। ਐੱਸ.ਪੀ ਗਿੱਲ ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਵਿਚੋਂ ਰਣਜੋਧ ਸਿੰਘ ਦੀ ਤਲਾਸ਼ੀ ਲੈਣ ’ਤੇ ਇਕ 32 ਬੋਰ ਦਾ ਦੇਸੀ ਪਿਸਤੌਲ ਅਤੇ 5 ਰੌਂਦ ਜ਼ਿੰਦਾ 32 ਬੋਰ ਬਰਾਮਦ ਹੋਏ, ਜਦਕਿ ਡੇਵਿਡ ਮਸੀਹ ਕੋਲੋਂ 5 ਰੌਂਦ 32 ਦੇ ਮਿਲੇ।

ਐੱਸ.ਪੀ. ਗਿੱਲ ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨਾਂ ਕੋਲੋਂ ਮਿਲੇ ਮੋਟਰਸਾਈਕਲ ਨੰ.ਪੀ.ਬੀ.6ਏ.ਐੱਮ.0438 ਨੂੰ ਚੈੱਕ ਕਰਨ ’ਤੇ ਇਸ ਦਾ ਨੰਬਰ ਜਾਅਲੀ ਪਾਇਆ ਗਿਆ। ਉੱਚ ਅਧਿਕਾਰੀ ਨੇ ਕਿਹਾ ਕਿ ਸਖ਼ਤੀ ਨਾਲ ਪੁੱਛਗਿਛ ਕਰਨ ’ਤੇ ਨੌਜਵਾਨਾਂ ਨੇ ਮੰਨਿਆ ਕਿ ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਚੋਰੀ ਕੀਤਾ ਸੀ ਅਤੇ ਫੜੇ ਜਾਣ ਦੇ ਡਰੋਂ ਜਾਅਲੀ ਨੰਬਰ ਲਗਾ ਦਿੱਤਾ ਸੀ। 


author

rajwinder kaur

Content Editor

Related News