ਸਰਹੱਦ ਨੇੜਿਓਂ ਹੈਰੋਇਨ ਸਮੇਤ 3 ਗ੍ਰਿਫ਼ਤਾਰ

02/17/2024 8:27:08 AM

ਤਰਨਤਾਰਨ (ਰਮਨ) - ਸਰਹੱਦ ਨੂੰ ਪਾਰ ਕਰ ਕੇ ਡਰੋਨ ਦੀ ਮਦਦ ਨਾਲ ਮੰਗਾਉਣ ਵਾਲੀ ਹੈਰੋਇਨ ਅਤੇ ਹੋਰ ਪਦਾਰਥਾਂ ਦੀਆਂ ਖੇਪਾਂ ਨੂੰ ਭਾਂਡੀਆਂ ਦੇ ਰੂਪ ’ਚ ਅੱਗੇ ਪਹੁੰਚਾਉਣ ਦਾ ਕੰਮ ਕਰਨ ਵਾਲੇ 3 ਮੁਲਜ਼ਮਾਂ ਨੂੰ ਥਾਣਾ ਖਾਲੜਾ ਦੀ ਪੁਲਸ ਨੇ 310 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਦੌਰਾਨ ਮਾਣਯੋਗ ਅਦਾਲਤ ’ਚ ਪੇਸ਼ ਕਰਦੇ ਹੋਏ ਹਾਸਲ ਕੀਤੇ ਰਿਮਾਂਡ ਦੌਰਾਨ ਮੁਲਜ਼ਮਾਂ ਪਾਸੋਂ ਅਗਲੇਰੀ ਪੁੱਛਗਿੱਛ ’ਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਬ-ਡਵੀਜ਼ਨ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਅਸ਼ਵਨੀ ਕਪੂਰ ਵੱਲੋਂ ਦਿੱਤੇ ਸਖਤ ਹੁਕਮਾਂ ਤਹਿਤ ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਸ਼ੱਕੀ ਵਿਅਕਤੀਆਂ ਉਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਹਾਦਸਾ, ਸਕੂਲ ਵੈਨ ਦੀ ਭਿਆਨਕ ਟੱਕਰ, 5 ਸਾਲਾ ਬੱਚੇ ਦੀ ਮੌਤ

ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਲਵਪ੍ਰੀਤ ਸਿੰਘ ਪੁੱਤਰ ਬੀਰਾ ਸਿੰਘ ਉਰਫ ਬਲਬੀਰ ਸਿੰਘ, ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗਿਆਨ ਸਿੰਘ ਅਤੇ ਜੱਜਬੀਰ ਸਿੰਘ ਉਰਫ ਜੱਜ ਪੁੱਤਰ ਬਚਿੱਤਰ ਸਿੰਘ ਵਾਸੀਆਨ ਵਾਂ ਤਾਰਾ ਸਿੰਘ ਜੋ ਕਿ ਭਾਂਡੇ ਪੁਣਾਂ ਦਾ ਕੰਮ ਕਰਦੇ ਹਨ ਅਤੇ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਮੰਗਵਾਈ ਭਾਰੀ ਮਾਤਰਾ ’ਚ ਹੈਰੋਇਨ ਨੂੰ ਚੁੱਕ ਕੇ ਅਗਲੇ ਪਾਸੇ ਸਪਲਾਈ ਕਰਨ ਦਾ ਧੰਦਾ ਕਰਦੇ ਹਨ, ਅਜਿਹਾ ਕਰਨ ਬਦਲੇ ਇਨ੍ਹਾਂ ਨੂੰ ਕਮਿਸ਼ਨ ਪ੍ਰਾਪਤ ਹੁੰਦੀ ਹੈ ਅਤੇ ਅੱਜ ਇਹ ਸਰਹੱਦ ਨੇਡ਼ੇ ਹੈਰੋਇਨ ਦੀ ਖੇਪ ਲੈਣ ਘੁੰਮ ਰਹੇ ਹਨ। ਡੀ. ਐੱਸ. ਪੀ. ਨੇ ਦੱਸਿਆ ਕਿ ਸੂਚਨਾ ਦੇ ਆਧਾਰ ਉੱਪਰ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਕੀਤੀ ਅਗਲੇਰੀ ਪੁੱਛਗਿੱਛ ’ਚ ਇਨ੍ਹਾਂ ਦੀ ਨਿਸ਼ਾਨਦੇਹੀ ਉੱਪਰ 310 ਗ੍ਰਾਮ ਹੈਰੋਇਨ ਡਿਫੈਂਸ ਡਰੇਨ ਦੀ ਪੱਟਡ਼ੀ ਦੀਆਂ ਝਾਡ਼ੀਆਂ ’ਚੋਂ ਬਰਾਮਦ ਕਰ ਲਈ ਗਈ ਹੈ।

ਇਹ ਵੀ ਪੜ੍ਹੋ : ਥਾਣਾ ਜਲਾਲਾਬਾਦ ਸਿਟੀ ’ਚ ਤਾਇਨਾਤ ਏ. ਐੱਸ. ਆਈ. ਗ੍ਰਿਫ਼ਤਾਰ, ਇੰਝ ਫਸਿਆ ਜਾਲ ਵਿਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


sunita

Content Editor

Related News