ਪਠਾਨਕੋਟ ਪੁਲਸ ਨੂੰ ਹਾਸਲ ਹੋਈ ਵੱਡੀ ਸਫ਼ਲਤਾ, ਫ਼ਰਜ਼ੀ ਏਜੰਟ ਨੂੰ ਕਾਬੂ ਕਰਕੇ ਬਰਾਮਦ ਕੀਤੇ 25 ਪਾਸਪੋਰਟ
Friday, May 19, 2023 - 04:16 PM (IST)
ਪਠਾਨਕੋਟ (ਕੰਵਲ)- ਪਠਾਨਕੋਟ ਪੁਲਸ ਨੇ ਫ਼ਰਜ਼ੀ ਟਰੈਵਲ ਏਜੰਟ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਫ਼ਰਜ਼ੀ ਟਰੈਵਲ ਏਜੰਟ ਵੱਲੋਂ ਲੋਕਾਂ ਨੂੰ ਅਰਜਨਟੀਨਾ ਅਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਲੁੱਟੇ ਗਏ ਸਨ। ਏਜੰਟ ਵੱਲੋਂ ਲੋਕਾਂ ਦੇ ਵੀਜ਼ੇ ਵੀ ਲਗਾਏ ਗਏ ਜੋ ਜਾਅਲੀ ਪਾਏ ਗਏ ਸਨ।
ਇਹ ਵੀ ਪੜ੍ਹੋ- ਟੀ. ਵੀ. ਦੇ ਇਸ ਮਸ਼ਹੂਰ ਜੋੜੇ ਘਰ ਆਉਣ ਵਾਲਾ ਹੈ ਛੋਟਾ ਮਹਿਮਾਨ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖ਼ੁਸ਼ਖ਼ਬਰੀ
ਪੁਲਸ ਨੇ ਫ਼ਰਜ਼ੀ ਟਰੈਵਲ ਏਜੰਟ ਕੋਲੋਂ 25 ਪਾਸਪੋਰਟ, 6 ਚੈੱਕ ਬੁੱਕ ਅਤੇ ਹੋਰ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਮੌਕੇ ਪਠਾਨਕੋਟ ਦੇ ਐੱਸਐੱਸਪੀ ਨੇ ਲੋਕਾਂ ਨੂੰ ਅਜਿਹੇ ਫ਼ਰਜ਼ੀ ਟਰੈਵਲ ਏਜੰਟਾਂ ਦੇ ਝਾਂਸੇ 'ਚ ਨਾ ਆਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਨੂੰਹ ਆਲੀਆ ਭੱਟ ਤੋਂ ਬਾਅਦ ਨੀਤੂ ਕਪੂਰ ਨੇ ਖਰੀਦਿਆ ਕਰੋੜਾਂ ਦਾ ਘਰ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।