ਛਾਪੇਮਾਰੀ ਦੌਰਾਨ 200 ਲਿਟਰ ਲਾਹਣ ਤੇ 50 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ
Saturday, Oct 05, 2024 - 11:42 AM (IST)
ਬਟਾਲਾ/ਨੌਸ਼ਹਿਰਾ ਮੱਝਾ ਸਿੰਘ/ਘੁਮਾਣ (ਗੋਰਾਇਆ): ਐਕਸਾਈਜ਼ ਵਿਭਾਗ, ਆਰਕੇ ਇੰਟਰਪ੍ਰਾਈਜ਼ਜ਼ ਤੇ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਬਿਆਸ ਦਰਿਆ ਦੇ ਪਿੰਡਾਂ ’ਚ ਰੇਡ ਦੌਰਾਨ 200 ਲਿਟਰ ਲਾਹਣ ਤੇ 50 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਐਕਸਾਈਜ਼ ਇੰਸਪੈਕਟਰ ਪੰਕਜ ਸ਼ਰਮਾ ਤੇ ਆਰਕੇ ਇੰਟਰਪ੍ਰਾਈਜ਼ਜ਼ ਦੇ ਜੀ.ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਰੇਡ ਪਾਰਟੀ ਟੀਮ ਵਲੋਂ ਬਿਆਸ ਦਰਿਆ ’ਚ ਪਿੰਡਾਂ ਤਲਵਾੜਾ, ਬਹਾਦੁਰਪੁਰ, ਬੁੱਢਾ ਬਾਲਾ, ਮਾੜੀ ਪੰਨਵਾਂ, ਮੋਜ਼ਪੁਰ, ਰਜੋਆ, ਭੇਟ ਪਤਨ, ਮਾੜੀ ਬੁੱਚੀਆਂ, ਕਠਾਣਾ ’ਚ ਤਲਾਸ਼ੀ ਅਭਿਆਨ ਤੇਜ਼ੀ ਨਾਲ ਚਲਾਇਆ ਜਾ ਰਿਹਾ ਸੀ। ਫਿਰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਬੁੱਢਾ ਬਾਲਾ ਨੇੜੇ ਦਰਿਆ ਦੇ ਕੰਢੇ ਬਰੇਤੇ ’ਚ ਕੁਝ ਲੋਕਾਂ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕੀਤਾ ਜਾਂਦਾ ਹੈ। ਜਦੋਂ ਰੇਡ ਪਾਰਟੀ ਟੀਮ ਮੌਕੇ ’ਤੇ ਪਹੁੰਚੀ ਤਾ ਤਲਾਸ਼ੀ ਦੌਰਾਨ 1 ਪਲਾਸਟਿਕ ਕੈਨ, 1 ਸਿਲਵਰ ਬਾਲਟਾ ਤੇ 1 ਲੋਹੇ ਦੇ ਡਰੱਮ ’ਚ 200 ਲਿਟਰ ਲਾਹਣ ਤੇ 1 ਪਲਾਸਟਿਕ ਬਾਲਟੀ ’ਚ 50 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਹਤ ਨਾਲ ਜੁੜੀ ਅਪਡੇਟ
ਫੜੀ ਲਈ ਲਾਹਣ ਤੇ ਨਜਾਇਜ਼ ਸ਼ਰਾਬ ਨੂੰ ਐਕਸਾਈਜ਼ ਵਿਭਾਗ ਦੁਆਰਾ ਨਸ਼ਟ ਕੀਤਾ ਗਿਆ। ਇਸ ਮੌਕੇ ਦਲਜੀਤ, ਹਰਜੀਤ, ਸਿਪਾਹੀ ਮਨਦੀਪ, ਹੌਲਦਾਰ ਗਗਨ, ਹੌਲਦਾਰ ਨਰਿੰਦਰ, ਬਲਜੀਤ, ਮਾਸਟਰ, ਅਜੇ ਸਿੰਘ, ਅਮਰਜੀਤ ਖੰਡੋ, ਮੇਵਾ, ਅਮਰ, ਰਾਜਬੀਰ, ਗੋਲਡੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਸੜਕ ਹਾਦਸੇ ਪੁਆਏ ਵੈਣ, ਦੋ ਧੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8