2 ਨੌਜਵਾਨਾਂ ਬੜੀ ਹੁਸ਼ਿਆਰੀ ਨਾਲ ਲੁਟੇਰਿਆਂ ਦਾ ਕੀਤਾ ਸਾਹਮਣਾ,  ਲੁੱਟ-ਖੋਹ ਕਰਨ ਆਏ ਸੀ ਦਫਤਰ

Saturday, Aug 15, 2026 - 02:40 PM (IST)

2 ਨੌਜਵਾਨਾਂ ਬੜੀ ਹੁਸ਼ਿਆਰੀ ਨਾਲ ਲੁਟੇਰਿਆਂ ਦਾ ਕੀਤਾ ਸਾਹਮਣਾ,  ਲੁੱਟ-ਖੋਹ ਕਰਨ ਆਏ ਸੀ ਦਫਤਰ

ਮਜੀਠਾ (ਪ੍ਰਿਥੀਪਾਲ)- ਥਾਣਾ ਮਜੀਠਾ ਦੀ ਪੁਲਸ ਵੱਲੋਂ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਜੇਠੂਨੰਗਲ ਰੋਡ ਮਜੀਠਾ ਨੇ ਪੁਲਸ ਥਾਣਾ ਮਜੀਠਾ ਵਿਖੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਇਕ ਡਲਿਵਰੀ ਕੰਪਨੀ ’ਚ ਬਤੌਰ ਮੈਨੇਜਰ ਕੰਮ ਕਰਦਾ ਹੈ ਅਤੇ ਉਨ੍ਹਾਂ ਦਾ ਦਫ਼ਤਰ ਮਜੀਠਾ ਵਿਖੇ ਹੈ। ਉਹ ਅਤੇ ਉਸ ਦਾ ਸਾਥੀ ਜਸ਼ਨਪ੍ਰੀਤ ਸਿੰਘ ਵਾਸੀ ਮਰੜੀ ਕਲਾਂ ਕਰੀਬ ਦੁਪਹਿਰ ਸਮੇਂ ਆਪਣੇ ਦਫ਼ਤਰ ’ਚ ਸਨ ਕਿ ਉਸੇ ਸਮੇਂ ਦਫ਼ਤਰ ’ਚ ਦੋ ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤ ਵੱਡੀ ਵਾਰਦਾਤ, ਘਰ 'ਚ ਮੌਜੂਦ ਔਰਤ 'ਤੇ ਚਲੀਆਂ ਤਾਬੜਤੋੜ ਗੋਲੀਆਂ

 ਇਕ ਨੌਜਵਾਨ ਨੇ ਪਿਸਤੌਲ ਫੜਿਆ ਹੋਇਆ ਸੀ ਅਤੇ ਉਹ ਕਹਿਣ ਲੱਗਾ ਕਿ ਤੁਹਾਡੇ ਕੋਲ ਜੋ ਕੁਝ ਵੀ ਹੈ ਕੱਢ ਦਿਓ, ਜਿਸ ਨੂੰ ਉਸ ਨੇ ਬੜੀ ਹੀ ਹੁਸ਼ਿਆਰੀ ਨਾਲ ਜੱਫਾ ਮਾਰ ਲਿਆ। ਉਸ ਨੇ ਆਪਣੇ ਸਾਥੀ ਜਸ਼ਨਪ੍ਰੀਤ ਸਿੰਘ ਦੀ ਮਦਦ ਨਾਲ ਨੌਜਵਾਨ ਪਾਸੋਂ ਉਸ ਦੇ ਹੱਥ ’ਚ ਫੜਿਆ ਹੋਇਆ ਪਿਸਤੌਲ ਖੋਹ ਲਿਆ।

ਇਹ ਵੀ ਪੜ੍ਹੋ- NIA ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਦਾ ਕਾਤਲ ਗ੍ਰਿਫਤਾਰ

ਇਸ ਸਬੰਧੀ ਥਾਣਾ ਮਜੀਠਾ ਦੇ ਐੱਸ. ਐੱਚ. ਓ. ਕਰਮਪਾਲ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ ਦੇ ਬਿਆਨਾਂ ’ਚ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ’ਚੋਂ ਇਕ ਸੁਖਵਿੰਦਰ ਸਿੰਘ ਅਤੇ ਦੂਜਾ ਹੈਪੀ, ਦੋਵੇਂ ਵਾਸੀ ਹਰਗੋਬਿੰਦਪੁਰ (ਜ਼ਿਲਾ ਗੁਰਦਾਸਪੁਰ) ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ ਸੁਖਵਿੰਦਰ ਸਿੰਘ ਨੂੰ 30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੂਜਾ ਫ਼ਰਾਰ ਹੋ ਗਿਆ ਹੈ। ਪੁਲਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਖ਼ਿਲਾਫ਼ ਥਾਣਾ ਮਜੀਠਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਫਾਇਰਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News