ਮਾਲ ਵਿਭਾਗ ਤੋਂ ਦੁਖੀ 2 ਬਜ਼ੁਰਗ ਮੋਬਾਇਲ ਟਾਵਰ ’ਤੇ ਚੜ੍ਹੇ, ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ
Saturday, Sep 23, 2023 - 11:01 AM (IST)

ਪਠਾਨਕੋਟ (ਸ਼ਾਰਦਾ)- ਪਿੰਡ ਛੋਟੇਪੁਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸਵੇਰੇ ਤੜਕੇ 2 ਬਜ਼ੁਰਗ ਪਿੰਡ ’ਚ ਸਥਿਤ ਮੋਬਾਇਲ ਟਾਵਰ ’ਤੇ ਚੜ੍ਹਨ ਲੱਗ ਪਏ। ਪਹਿਲਾਂ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸ਼ੱਕੀ ਸਮਝਿਆ ਪਰ ਜਿਉਂ ਹੀ ਸੂਰਜ ਦੀ ਰੌਸ਼ਨੀ ਵਧਣੀ ਸ਼ੁਰੂ ਹੋਈ ਅਤੇ ਮਾਮਲਾ ਸਾਹਮਣੇ ਆਇਆ ਕਿ ਪਿਛਲੇ ਕਈ ਦਿਨਾਂ ਤੋਂ ਰੈਵੇਨਿਊ ਵਿਭਾਗ ਤੋਂ ਪਿੰਡ ’ਚੋਂ ਨਿਕਲ ਰਹੇ ਰਸਤੇ ਨੂੰ ਲੈ ਕੇ ਸੰਘਰਸ਼ ਕਰ ਰਹੇ ਪਿੰਡ ਜੈਨੀ ਦੇ ਦੋ ਬਜ਼ੁਰਗ ਸ਼ਰਮ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਵਿਭਾਗ ਵੱਲੋਂ ਕਾਰਵਾਈ ਨਾ ਕੀਤੇ ਜਾਣ ਵਿਰੋਧ ’ਚ ਆਪਣਾ ਰੋਸ ਜ਼ਾਹਿਰ ਕਰਦੇ ਹੋਏ 180 ਫੁੱਟ ਉੱਚੇ ਮੋਬਾਇਲ ਟਾਵਰ ’ਤੇ ਚੜ੍ਹਨ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਝਟਕਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ
ਇਸ ਗੱਲ ਦੀ ਭਣਕ ਪ੍ਰਸ਼ਾਸਨ ਨੂੰ ਲੱਗੀ ਤਾਂ ਉਸ ਦੇ ਹੱਥ-ਪੈਰ ਫੁੱਲ ਗਏ। ਇਸ ਤੋਂ ਬਾਅਦ ਐੱਸ. ਐੱਚ. ਓ. ਦਵਿੰਦਰ ਪ੍ਰਕਾਸ਼ ਮੌਕੇ ’ਤੇ ਪੁੱਜੇ ਅਤੇ ਬਜ਼ੁਰਗਾਂ ਨੂੰ ਹੇਠਾਂ ਉਤਰਨ ਲਈ ਕਹਿਣ ਲੱਗੇ ਪਰ ਦੋਵਾਂ ਬਜ਼ੁਰਗਾਂ ਨੇ ਮੰਗ ਰੱਖੀ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ, ਉਹ ਉਦੋਂ ਤੱਕ ਹੇਠਾਂ ਨਹੀਂ ਉਤਰਨਗੇ। ਦੇਰ ਸ਼ਾਮ ਤੱਕ ਪ੍ਰਸ਼ਾਸਨ ਉਨ੍ਹਾਂ ਨਾਲ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਲਈ ਖੜ੍ਹਾ ਰਿਹਾ ਪਰ ਬਜ਼ੁਰਗ ਆਪਣੀ ਮੰਗ ’ਤੇ ਅੜ੍ਹੇ ਰਹੇ। ਟਾਵਰ ’ਤੇ ਚੜ੍ਹੇ ਬਜ਼ੁਰਗ ਦੇ ਸਾਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਖੇਤਾਂ ’ਚ ਜਾਣ ਵਾਲੇ ਰਸਤੇ ’ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਕਬਜ਼ਾ ਕੀਤਾ ਗਿਆ ਹੈ। ਪਿੱਛੇ ਰਸਤਾ 16 ਫੁੱਟ ਦੇ ਕਰੀਬ ਹੈ ਅਤੇ ਅੱਗੇ ਰਸਤਾ 5 ਫੁੱਟ ਦੇ ਕਰੀਬ ਰਹਿ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਟਰੈਕਟਰ-ਟਰਾਲੀਆਂ ਨੂੰ ਲਿਜਾਣ ’ਚ ਪ੍ਰੇਸ਼ਾਨੀ ਆਉਂਦੀ ਹੈ।
ਇਹ ਵੀ ਪੜ੍ਹੋ- ਪਿੰਡ ਕਲੇਰ ਘੁੰਮਾਣ ਦੇ ਨੌਜਵਾਨ ਨੇ ਪੰਜਾਬ ਦਾ 'ਚ ਚਮਕਾਇਆ ਨਾਂ, ਨਿਊਜ਼ੀਲੈਂਡ ਪੁਲਸ ਫੋਰਸ 'ਚ ਹੋਇਆ ਭਰਤੀ
ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਨਿਸ਼ਾਨਦੇਹੀ ਦੇ ਲਈ ਪਿਛਲੇ ਕਈ ਦਿਨਾਂ ਤੋਂ ਪਟਵਾਰਖਾਨੇ ਦੇ ਬਾਹਰ ਧਰਨਾ ਦੇ ਰਹੇ ਸਨ ਪਰ ਹੁਣ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਹੈ, ਜਿਸ ਕਾਰਨ ਉਨ੍ਹਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕੀਤਾ ਤਾਂ ਦੋਨੋਂ ਬਜ਼ੁਰਗਾਂ ਦੀ ਜਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮੌਕੇ ’ਤੇ ਪੁੱਜੇ ਐੱਸ. ਐੱਚ. ਓ ਦਵਿੰਦਰ ਪ੍ਰਕਾਸ਼ ਸਬੰਧਿਤ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉੱਚ ਅਧਿਕਾਰੀਆਂ ਨਾਲ ਇਨ੍ਹਾਂ ਦੀ ਗੱਲ ਚੱਲ ਰਹੀ ਹੈ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਦੋਵੋਂ ਬਜ਼ੁਰਗ ਆਪਣੀ ਮੰਗ ਨੂੰ ਲੈ ਕੇ ਟਾਵਰ ’ਤੇ ਡਟੇ ਹੋਏ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8