2 ਤੇਜ਼ ਰਫ਼ਤਾਰ ਟਰੱਕਾਂ ਨੇ ਰਾਹਗੀਰ ਕੁਚਲਿਆ, ਹੋਈ ਮੌਤ

Friday, Oct 04, 2024 - 01:49 PM (IST)

ਅੰਮ੍ਰਿਤਸਰ(ਜਸ਼ਨ)-ਤਰਨਤਾਰਨ ਰੋਡ ਵਿਖੇ ਦੋ ਤੇਜ਼ ਰਫਤਾਰ ਟਰੱਕਾਂ ਨੇ ਰਾਹਗੀਰ ਨੂੰ ਕੁਚਲਣ ਦੇ ਦੋਸ਼ ਵਿਚ ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਵਿਸ਼ਾਲ ਸਿੰਘ ਉਰਫ ਰਾਜੂ ਪੁੱਤਰ ਰਜਵੰਤ ਸਿੰਘ ਵਾਸੀ ਪਿੰਡ ਸ਼ਿਵਰਾਜ ਪੁਰਵਾ ਗੋਡਾ (ਉੱਤਰ ਪ੍ਰਦੇਸ਼) ਅਤੇ ਕੁਲਦੀਪ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਚੋਗਾਵਾ, ਅੰਮ੍ਰਿਤਸਰ ਖਿਲਾਫ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜ ਕੁਮਾਰ ਪੁੱਤਰ ਪਾਰਸ ਕੁਮਾਰ ਵਾਸੀ ਗੁਰੂ ਗੋਬਿੰਦ ਨਗਰ ਕਾਲੋਨੀ, ਤਰਨਤਾਰਨ ਰੋਡ ਨੇ ਦੱਸਿਆ ਕਿ 10:30 ਵਜੇ ਰਾਤ ਤੇਗ ਰੋਇਲ ਹੋਟਲ ਤਰਨਤਾਰਨ ਰੋਡ ’ਤੇ ਦੋ ਟਰੱਕ ਜਿਨ੍ਹਾਂ ਦੇ ਨੰਬਰ ਪੀ. ਬੀ. 05 ਟੀ. 9165 ਅਤੇ ਪੀ. ਬੀ. 05 ਐੱਲ 7214 ਤੇਜ਼ ਰਫਤਾਰ ਨਾਲ ਆ ਰਹੇ ਸੀ, ਜਿਨ੍ਹਾਂ ਨੇ ਉਸ ਦੇ ਪਿਤਾ ਪਾਰਸ ਕੁਮਾਰ ਦੇ ਉਪਰ ਟਰੱਕ ਚਾੜ ਕੇ ਹੇਠਾਂ ਕੁਚਲ ਦਿੱਤਾ, ਜਿਸ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਦੋਵੇਂ ਮੁਲਜ਼ਮਾਂ ਨੇ ਆਪਣੇ ਟਰੱਕ ਮੌਕੇ ’ਤੇ ਭਜਾ ਕੇ ਫਰਾਰ ਹੋ ਗਏ।


Shivani Bassan

Content Editor

Related News