125 ਤੋੜੇ ਕਣਕ ਵੇਚਣ ਵਾਲੇ 2 ਡਿਪੂ ਹੋਲਡਰ ਗ੍ਰਿਫ਼ਤਾਰ
Thursday, Sep 07, 2023 - 03:07 PM (IST)

ਤਰਨਤਾਰਨ (ਰਮਨ)- ਗਰੀਬਾਂ ਨੂੰ ਦਿੱਤੀ ਜਾਣ ਵਾਲੀ ਦੋ ਰੁਪਏ ਪ੍ਰਤੀ ਕਿਲੋ ਕਣਕ ਨੂੰ ਡਿਪੂ ਹੋਲਡਰਾਂ ਵਲੋਂ ਪ੍ਰਾਈਵੇਟ ਲੋਕਾਂ ਵਿਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਦੋ ਡਿਪੂ ਹੋਲਡਰਾਂ ਨੂੰ 125 ਤੋੜੇ ਕਣਕ ਅਤੇ ਟਰੈਕਟਰ-ਟਰਾਲੀ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ
ਪੁਲਸ ਵੱਲੋਂ ਜਿੱਥੇ ਦੋਵਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਦੇ ਹੋਏ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਹੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟ੍ਰੋਲ ਅਫ਼ਸਰ ਵਲੋਂ ਡੀਪੂ ਹੋਲਡਰਾਂ ਦੇ ਲਾਇਸੰਸ ਰੱਦ ਕਰਵਾਉਣ ਸਬੰਧੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਮੁੱਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਡਿਪੂ ਹੋਲਡਰਾਂ ਵਲੋਂ ਸਰਕਾਰੀ ਕਣਕ ਜਿਸ ਨੂੰ ਗਰੀਬ ਲੋਕਾਂ ਵਿੱਚ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ, ਨੂੰ ਪ੍ਰਾਈਵੇਟ ਤੌਰ ਉੱਪਰ ਵੇਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸੱਪ ਨੇ ਵਿਅਕਤੀ ਦੇ ਮਾਰੇ ਕਈ ਡੰਗ, ਪਲਾਸ ਨਾਲ ਖਿੱਚਣ ਦੀ ਕੀਤੀ ਕੋਸ਼ਿਸ਼ ਪਰ ਵਾਪਰ ਗਈ ਅਣਹੋਣੀ
ਥਾਣਾ ਮੁਖੀ ਨੇ ਦੱਸਿਆ ਕਿ ਮਿਲੀ ਸੂਚਨਾ ਤੋਂ ਬਾਅਦ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਬਿੱਲਿਆਂ ਵਾਲਾ ਨਜ਼ਦੀਕ ਟਰੈਕਟਰ-ਟਰਾਲੀ ਜਿਸ ਵਿੱਚ 125 ਤੋੜੇ ਕਣਕ (62 ਕੁਇੰਟਲ) ਲੱਦੀ ਹੋਈ ਸੀ, ਨੂੰ ਬਰਾਮਦ ਕਰਦੇ ਹੋਏ ਡਿਪੂ ਹੋਲਡਰਾਂ ਗੁਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨੱਥੂਪੁਰ ਅਤੇ ਜਸਵੰਤ ਸਿੰਘ ਪੁੱਤਰ ਮੱਲ ਸਿੰਘ ਵਾਸੀ ਚੋਹਲਾ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਿਲ ਕਰਦੇ ਹੋਏ ਏ.ਐੱਸ.ਆਈ. ਗੁਰਮੁੱਖ ਸਿੰਘ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਅਫਸਰ ਜਸਜੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਦੋਵਾਂ ਡਿਪੂ ਹੋਲਡਰਾਂ ਦੇ ਲਾਇਸੰਸ ਰੱਦ ਕਰਵਾਉਣ ਸਬੰਧੀ ਵਿਭਾਗੀ ਤੌਰ ਉੱਪਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹਸਪਤਾਲ ’ਚ ਹੋਈ ਪਹਿਲੀ ਦਿਲ ਦੀ ਸਰਜਰੀ, ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8