ਅੱਗ ਲੱਗਣ ਨਾਲ 2 ਗਾਵਾਂ ਦੀ ਮੌਤ

Monday, Feb 24, 2020 - 07:59 PM (IST)

ਅੱਗ ਲੱਗਣ ਨਾਲ 2 ਗਾਵਾਂ ਦੀ ਮੌਤ

ਪਠਾਨਕੋਟ, (ਕੰਵਲ)- ਸਵੇਰੇ ਪਿੰਡ ਚੇਲੇਚੱਕ ਵਿਚ ਸਾਬਕਾ ਸਰਪੰਚ ਜੋਗਿੰਦਰ ਪਾਲ ਪੁੱਤਰ ਸਰੇਨ ਦਾਸ ਦੀਆਂ 2 ਗਾਵਾਂ ਦੀ ਅੱਗ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਜੋਗਿੰਦਰ ਪਾਲ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਗਾਵਾਂ ਨੂੰ ਚਾਰਾ ਪਾ ਕੇ ਘਰ ਵਾਪਸ ਆ ਗਿਆ ਸੀ। ਜਦ ਸਵੇਰੇ ਤਡ਼ਕਸਾਰ ਮੈਂ ਉੱਥੇ ਗਿਆ ਤਾਂ ਵੇਖਿਆ ਤਾਂ ਅੱਗ ਲੱਗਣ ਨਾਲ 2 ਗਾਵਾਂ ਦੀ ਮੌਤ ਹੋ ਚੁੱਕੀ ਸੀ ਜਦਕਿ ਇਕ ਤਡ਼ਫ ਰਹੀ ਸੀ। ਉਸ ਨੇ ਦੱਸਿਆ ਕਿ ਮੈਂ ਤੁਰੰਤ ਐੱਸ. ਐੱਮ. ਓ. ਗੁਲਸ਼ਨ ਨਾਲ ਫੋੋਨ ’ਤੇ ਗੱਲ ਕਰ ਕੇ ਗਾਵਾਂ ਦੀ ਹਾਲਤ ਦੱਸੀ ਤਾਂ ਉਨ੍ਹਾਂ ਕਿਹਾ ਕਿ ਮੈਂ ਚੰਡੀਗਡ਼੍ਹ ਜਾ ਰਿਹਾ ਹਾਂ, ਤੁਸੀ ਵੈਟਰਨਰੀ ਡਾਕਟਰ ਨਾਲ ਸੰਪਰਕ ਕਰੋ। ਜਦ ਵੈਟਰਨਰੀ ਡਾਕਟਰ ਨੂੰ ਫੋਨ ਕੀਤਾ ਤਾਂ ਉਹ ਵੀ ਨਹੀਂ ਆਇਆ। ਪੀਡ਼ਤ ਵਿਅਕਤੀ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।


author

Bharat Thapa

Content Editor

Related News