2 ਹਥਿਆਰਬੰਦਾਂ ਨੇ ਦੁਕਾਨ ''ਤੇ ਚਲਾਈਆਂ ਤਾਬੜ-ਤੋੜ ਗੋਲੀਆਂ, ਵਾਰਦਾਤ ਦੀ ਘਟਨਾ  CCTV ''ਚ ਕੈਦ

Wednesday, Jul 10, 2024 - 12:31 PM (IST)

2 ਹਥਿਆਰਬੰਦਾਂ ਨੇ ਦੁਕਾਨ ''ਤੇ ਚਲਾਈਆਂ ਤਾਬੜ-ਤੋੜ ਗੋਲੀਆਂ, ਵਾਰਦਾਤ ਦੀ ਘਟਨਾ  CCTV ''ਚ ਕੈਦ

ਅੰਮ੍ਰਿਤਸਰ (ਕੈਪਟਨ)- ਅੱਜ ਸਵੇਰੇ ਮੋਟਰਸਾਈਕਲ ਸਵਾਰ 2 ਹਥਿਆਰਬੰਦ ਨੌਜਵਾਨਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੋਵੇਂ ਹਥਿਆਰਬੰਦਾਂ ਨੇ ਇਕ ਦੁਕਾਨ 'ਤੇ ਫਾਇਰਿੰਗ ਕੀਤੀ ਗਈ। ਜਿਸ ਦੀਆਂ ਤਸਵੀਰਾਂ  CCTV ਕੈਮਰੇ 'ਚ ਕੈਦ ਹੋ ਗਈਆਂ ਹਨ।

ਇਹ ਵੀ ਪੜ੍ਹੋ- ਰਾਵੀ ਦਰਿਆ ਤੋਂ ਪਾਰਲੇ ਪਿੰਡਾਂ ਦੇ ਬੱਚਿਆਂ ਦਾ ਭਵਿੱਖ ਦਾਅ 'ਤੇ, ਅੱਠਵੀਂ ਤੋਂ ਬਾਅਦ ਪੜ੍ਹਨ ਲਈ ਹੋਣਾ ਪੈ ਰਿਹੈ ਖੱਜਲ

PunjabKesari

ਜਦੋਂ ਉਕਤ ਨੌਜਵਾਨਾਂ ਵੱਲੋਂ 3 ਫਾਇਰ ਕੀਤੇ ਜਾਂਦੇ ਹਨ ਤਾਂ ਦੁਕਾਨ ਦੇ ਬਾਹਰ ਲੱਗਾ ਸ਼ੀਸ਼ਾ ਪੂਰੀ ਤਰਾਂ ਦੇ ਨਾਲ ਟੁੱਟ ਕੇ ਚਕਨਾ ਚੂਰ ਹੋ ਗਿਆ ਪਰ ਕਿਸੇ ਵਿਅਕਤੀ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਦੌਰਾਨ ਦੁਕਾਨਦਾਰ ਜਗਜੀਤ ਸਿੰਘ ਅਤੇ ਇਥੇ ਮੌਜੂਦ ਸਾਬਕਾ ਚੇਅਰਮੈਨ ਡਾ. ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਮਹਿਤਾ ਦੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਤਫਤਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- GNDU ’ਚ ਰਾਖਵਾਂਕਰਨ ਕੋਟਾ ਘਟਾਉਣ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ, ਵਿਦਿਆਰਥੀਆਂ ਨੇ ਦਿੱਤੀ ਇਹ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News